Digestion healthy tips
ਪੰਜਾਬ

ਹਰ ਸਮੇਂ ਖ਼ਰਾਬ ਰਹਿੰਦਾ ਹੈ ਡਾਈਜੇਸ਼ਨ ਤਾਂ ਇੱਕ ਵਾਰ ਅਪਣਾ ਕੇ ਦੇਖੋ ਇਹ ਦੇਸੀ ਟਿਪਸ !

[ad_1]

Digestion healthy tips: ਭੋਜਨ ‘ਚ ਹਮੇਸ਼ਾਂ ਪੌਸ਼ਟਿਕ ਅਤੇ ਗੁਣਾਂ ਨਾਲ ਭਰਪੂਰ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ। ਨਾਲ ਹੀ ਭੋਜਨ ਕਰਨ ਤੋਂ ਪਹਿਲਾਂ ਅਤੇ ਬਾਅਦ ‘ਚ ਕੁਝ ਚੀਜ਼ਾਂ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ। ਨਹੀਂ ਤਾਂ ਪਾਚਨ ਪ੍ਰਣਾਲੀ ਹੌਲੀ ਹੋ ਸਕਦੀ ਹੈ। ਦਰਅਸਲ ਭੋਜਨ ਦੇ ਠੀਕ ਤਰੀਕੇ ਨਾਲ ਨਾ ਹਜ਼ਮ ਦੇ ਕਾਰਨ ਦਿਨ ਭਰ ਪ੍ਰੇਸ਼ਾਨੀ ਰਹਿੰਦੀ ਹੈ। ਇਸ ਨਾਲ ਪੇਟ ‘ਚ ਜਲਣ, ਦਰਦ, ਸੋਜ, ਇਨਫੈਕਸ਼ਨ, ਕਬਜ਼, ਐਸਿਡਿਟੀ, ਅੰਤੜੀਆਂ ਦੀ ਸੋਜ, ਕਰੋਨਜ਼ ਬਿਮਾਰੀ, ਅਲਸਰੇਟਿਵ ਕੋਲਾਈਟਿਸ ਆਦਿ ਸਮੱਸਿਆਵਾਂ ਹੁੰਦੀਆਂ ਹਨ। ਅਜਿਹੇ ‘ਚ ਜੇ ਤੁਸੀਂ ਵੀ ਹਮੇਸ਼ਾ ਖ਼ਰਾਬ ਪਾਚਨ ਤੰਤਰ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਆਓ ਤੁਹਾਨੂੰ ਇਸ ਤੋਂ ਬਚਣ ਲਈ 6 ਆਯੁਰਵੈਦ ਦੇ ਉਪਚਾਰਾਂ ਬਾਰੇ ਦੱਸਦੇ ਹਾਂ…

Digestion healthy tips
Digestion healthy tips

ਭੋਜਨ ਤੋਂ ਪਹਿਲਾਂ ਕਰੋ ਸਲਾਦ ਜਾਂ ਫਲਾਂ ਦਾ ਸੇਵਨ: ਆਪਣੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਲਈ ਭੋਜਨ ਤੋਂ 30 ਮਿੰਟ ਪਹਿਲਾਂ ਫਲ ਜਾਂ ਸਬਜ਼ੀਆਂ ਦਾ ਸਲਾਦ ਖਾਓ। ਇਸ ‘ਚ ਜ਼ਿਆਦਾ ਫਾਈਬਰ ਹੋਣ ਨਾਲ ਅੰਤੜੀਆਂ ਸਾਫ਼ ਹੋਣ ਦੇ ਨਾਲ ਭਾਰ ਨੂੰ ਕੰਟਰੋਲ ‘ਚ ਰੱਖਣ ‘ਚ ਮਦਦ ਮਿਲਦੀ ਹੈ। ਪੇਟ ਦਰਦ, ਕਬਜ਼, ਐਸਿਡਿਟੀ ਦੀ ਪ੍ਰੇਸ਼ਾਨੀ ਦੂਰ ਹੋ ਕੇ ਪਾਚਨ ਤੰਤਰ ਵਧੀਆ ਤਰੀਕੇ ਨਾਲ ਕੰਮ ਕਰਦੀ ਹੈ। ਭੋਜਨ ਨੂੰ ਸਹੀ ਤਰ੍ਹਾਂ ਹਜ਼ਮ ਕਰਨ ਲਈ ਠੰਡੇ ਦੀ ਬਜਾਏ ਖਾਣੇ ਦੇ ਦੌਰਾਨ ਅਤੇ ਬਾਅਦ ‘ਚ ਗੁਣਗੁਣੇ ਪਾਣੀ ਦਾ ਸੇਵਨ ਕਰੋ। ਇਸ ਦੇ ਨਾਲ ਇਸ ਨੂੰ ਇਕ ਸਾਹ ਦੀ ਬਜਾਏ ਘੁੱਟ-ਘੁੱਟ ਕਰਕੇ ਪੀਓ। ਇਸ ਤੋਂ ਇਲਾਵਾ ਛਾਛ ਪੀਣਾ ਵੀ ਸਭ ਤੋਂ ਵਧੀਆ ਆਪਸ਼ਨ ਹੈ। ਇਹ ਸਰੀਰ ‘ਚ ਮੌਜੂਦ ਜ਼ਹਿਰੀਲੇ ਪਾਣੀ ਨੂੰ ਬਾਹਰ ਕੱਢਣ ‘ਚ ਮਦਦ ਮਿਲਦੀ ਹੈ। ਪਾਚਨ ਕਿਰਿਆ ਮਜ਼ਬੂਤ ਹੋਣ ਦੇ ਨਾਲ ਸਿਹਤ ‘ਚ ਸੁਧਾਰ ਆਉਂਦਾ ਹੈ।

Digestion healthy tips
Digestion healthy tips

ਇਕ ਵਾਰ ‘ਚ ਜ਼ਿਆਦਾ ਭੋਜਨ ਖਾਣ ਤੋਂ ਪਰਹੇਜ਼ ਕਰੋ: ਅਕਸਰ ਲੋਕ ਇੱਕ ਵਾਰ ‘ਚ ਭਾਰੀ ਮਾਤਰਾ ‘ਚ ਚੀਜ਼ਾਂ ਦਾ ਸੇਵਨ ਕਰਦੇ ਹਨ। ਅਜਿਹੇ ‘ਚ ਪਾਚਨ ਤੰਤਰ ਹੌਲੀ ਹੋਣ ਦੇ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਆਯੁਰਵੈਦ ਦੇ ਅਨੁਸਾਰ ਭੋਜਨ ‘ਚ ਕੁਝ ਘੰਟਿਆਂ ਦਾ ਗੈਪ ਪਾਉਂਦੇ ਹੋਏ ਥੋੜ੍ਹਾ-ਥੋੜ੍ਹਾ ਭੋਜਨ ਕਰਨਾ ਚਾਹੀਦਾ ਹੈ। ਇਸ ਨਾਲ ਭੋਜਨ ਨੂੰ ਅਸਾਨੀ ਨਾਲ ਹਜ਼ਮ ਕਰਨ ਦੇ ਨਾਲ ਪਾਚਨ ਕਿਰਿਆ ਤੰਦਰੁਸਤ ਰਹਿੰਦੀ ਹੈ। ਅਕਸਰ ਲੋਕ ਦੇਰ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸਿੱਧੇ ਸੌਂ ਜਾਂਦੇ ਹਨ। ਪਰ ਇਸ ਦੇ ਕਾਰਨ ਉਨ੍ਹਾਂ ਦਾ ਪਾਚਣ ਤੰਤਰ ਕਮਜ਼ੋਰ ਹੋਣ ਦੇ ਨਾਲ ਪੇਟ ਦੀਆਂ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਅਜਿਹੇ ‘ਚ ਖਾਣ ਤੋਂ ਬਾਅਦ ਕਦੇ ਵੀ ਸੌਣ ਦੀ ਗਲਤੀ ਨਾ ਕਰੋ। ਆਯੁਰਵੈਦ ਦੇ ਅਨੁਸਾਰ ਰਾਤ ਦਾ ਖਾਣਾ ਸੌਣ ਤੋਂ 3 ਘੰਟੇ ਪਹਿਲਾਂ ਖਾਣਾ ਚਾਹੀਦਾ ਹੈ। ਇਹ ਭੋਜਨ ਨੂੰ ਹਜ਼ਮ ਕਰਨ ‘ਚ ਸਹਾਇਤਾ ਕਰਦਾ ਹੈ ਅਤੇ ਚੰਗੀ ਨੀਂਦ ਲੈਣ ‘ਚ ਸਹਾਇਤਾ ਕਰਦਾ ਹੈ।

ਖਾਣੇ ਤੋਂ ਬਾਅਦ ਕਰੋ ਇਹ ਆਸਣ: ਭੋਜਨ ਤੋਂ ਬਾਅਦ 5 ਮਿੰਟ ਤੱਕ ਵਜਰਾਸਣ ਮੁਦਰਾ ‘ਚ ਬੈਠੋ। ਆਯੁਰਵੈਦ ਦੇ ਅਨੁਸਾਰ ਇਹ ਭੋਜਨ ਨੂੰ ਤੇਜ਼ੀ ਨਾਲ ਹਜ਼ਮ ਕਰਨ ‘ਚ ਸਹਾਇਤਾ ਕਰਦਾ ਹੈ। ਇਸਦੇ ਲਈ ਖਾਣ ਤੋਂ ਬਾਅਦ ਕਦੇ ਵੀ ਲੇਟਣ ਅਤੇ ਤੇਜ਼ ਤੁਰਨ ਦੀ ਗਲਤੀ ਨਾ ਕਰੋ। ਇਸ ਦੇ ਕਾਰਨ ਪੇਟ ਨਾਲ ਜੁੜੀਆਂ ਸਮੱਸਿਆਵਾਂ ਦੇ ਨਾਲ-ਨਾਲ ਖ਼ਰਾਬ ਪਾਚਣ ਤੰਤਰ ਦਾ ਵੀ ਖ਼ਤਰਾ ਹੁੰਦਾ ਹੈ। ਭੋਜਨ ਨੂੰ ਸਹੀ ਤਰ੍ਹਾਂ ਹਜ਼ਮ ਕਰਨ ਲਈ ਖਾਣੇ ਤੋਂ ਬਾਅਦ 15 ਮਿੰਟ ਜਾਂ 100 ਕਦਮ ਤੁਰੋ। ਇਸ ਨਾਲ ਪਾਚਨ ਪ੍ਰਣਾਲੀ ਤੇਜ਼ ਹੁੰਦੀ ਹੈ ਅਤੇ ਅੰਤੜੀਆਂ ਵਿਚ ਭੋਜਨ ਸੜਨ ਤੋਂ ਬਚਦਾ ਹੈ। ਨਾਲ ਹੀ ਭਾਰ ਕੰਟਰੋਲ ‘ਚ ਰਹਿੰਦਾ ਹੈ। ਇਨ੍ਹਾਂ ਚੀਜ਼ਾਂ ਅਤੇ ਨਿਯਮਾਂ ਨੂੰ ਅਪਣਾਉਣ ਨਾਲ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਵਿਚ ਸਹਾਇਤਾ ਮਿਲੇਗੀ। ਨਾਲ ਹੀ ਐਸੀਡਿਟੀ, ਕਬਜ਼, ਗੈਸ, ਪੇਟ ਦਰਦ, ਅੰਤੜੀਆਂ ‘ਚ ਖਾਣੇ ਦੀ ਸੜਨ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।

The post ਹਰ ਸਮੇਂ ਖ਼ਰਾਬ ਰਹਿੰਦਾ ਹੈ ਡਾਈਜੇਸ਼ਨ ਤਾਂ ਇੱਕ ਵਾਰ ਅਪਣਾ ਕੇ ਦੇਖੋ ਇਹ ਦੇਸੀ ਟਿਪਸ ! appeared first on Daily Post Punjabi.

[ad_2]

Source link