ਪੰਜਾਬ

ਹੋਮਿਓਪੈਥਿਕ ਦਵਾਈਆਂ ਲੈ ਰਹੇ ਹੋ ਤਾਂ ਜਾਣੋ ਇਹ ਨਿਯਮ ?

[ad_1]
Homeopathic medicine rules: ਜਿੱਥੇ ਕੁਝ ਲੋਕ ਬਿਮਾਰੀਆਂ ਦਾ ਇਲਾਜ਼ ਕਰਨ ਲਈ ਐਲੋਪੈਥਿਕ ਦਵਾਈਆਂ ਦਾ ਸਹਾਰਾ ਲੈਂਦੇ ਹਨ ਤਾਂ ਉੱਥੇ ਹੀ ਕੁਝ ਲੋਕ ਹੋਮਿਓਪੈਥਿਕ ਦਵਾਈ ਵੀ ਖਾਂਦੇ ਹਨ। ਭਲੇ ਹੀ ਹੋਮਿਓਪੈਥਿਕ ਇਲਾਜ ਥੋੜਾ ਲੰਮਾ ਸਮਾਂ ਚਲਦਾ ਹੈ ਪਰ ਇਸ ਨਾਲ ਬਿਮਾਰੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ। ਹੋਮਿਓਪੈਥਿਕ ਦਵਾਈਆਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਲੋਅਰ ਪੋਟੈਂਸੀ ਅਤੇ ਹਾਇਰ ਪੋਟੈਂਸੀ। ਲੋਅਰ ਪੋਟੈਂਸੀ ਇੱਕਜੁਟ ਡਿਸੀਜ ਜਿਵੇਂ ਕਿ ਸਰਦੀ-ਜ਼ੁਕਾਮ, ਐਲਰਜੀ ਦੀਆਂ ਬਿਮਾਰੀਆਂ ਜਿਵੇਂ ਅਸਥਮਾ, ਐਕਜਿਮਾ ਆਦਿ ‘ਚ ਦਿੱਤੀ ਜਾਂਦੀ ਹੈ। ਜਦੋਂ ਕਿ ਹਾਇਰ ਦਾ ਲੈਵਲ 6 ਤੋਂ 1 ਲੱਖ ਤੱਕ ਹੁੰਦਾ ਹੈ। ਇਸ ‘ਚ ਜੇਕਰ ਬਿਮਾਰੀ ਦੇ ਨਾਲ ਮਰੀਜ਼ ਦੀ ਸੁਭਾਅ ਬਦਲ ਰਿਹਾ ਹੈ ਤਾਂ ਡਾਕਟਰ ਇਸ ਨੂੰ ਬਦਲ ਦਿੰਦੇ ਹਨ। ਲੋਅਰ ਪੋਟੈਂਸੀ ਹਫ਼ਤੇ ‘ਚ 4-6 ਵਾਰ ਅਤੇ ਹਾਇਰ ਪੋਟੈਂਸੀ ਇਕ ਹਫ਼ਤੇ ‘ਚ ਜਾਂ 15 ਦਿਨਾਂ ਦੇ ਅੰਦਰ ਲੈਣੀ ਹੁੰਦੀ ਹੈ। ਨਾਲ ਹੀ ਇਸ ਦਾ ਕੋਈ ਸਾਈਡ effect ਨਹੀਂ ਹੁੰਦਾ।

ਕਿੰਨਾ ਲੋਕਾਂ ‘ਤੇ ਹੁੰਦਾ ਹੈ ਜ਼ਿਆਦਾ ਅਸਰ: ਹੋਮੀਓਪੈਥਿਕ ਦਵਾਈ ਦਾ ਅਸਰ ਉਨ੍ਹਾਂ ਲੋਕਾਂ ‘ਤੇ ਜ਼ਿਆਦਾ ਹੁੰਦਾ ਹੈ ਜੋ ਸ਼ਰਾਬ, ਗੁਟਕਾ, ਸਿਗਰੇਟ ਦਾ ਸੇਵਨ ਨਹੀਂ ਕਰਦੇ ਅਤੇ ਹੈਲਥੀ ਲਾਈਫਸਟਾਈਲ ਨੂੰ ਫੋਲੋ ਕਰਦੇ ਹਨ।

Homeopathic medicine rules
Homeopathic medicine rules

ਆਓ ਹੁਣ ਤੁਹਾਨੂੰ ਦੱਸਦੇ ਹਾਂ ਦਵਾਈ ਲੈਣ ਦੇ ਕੁਝ ਨਿਯਮ…

  • ਦਵਾਈ ਲੈਣ ਤੋਂ ਬਾਅਦ ਕਦੇ ਵੀ ਡੱਬੇ ਨੂੰ ਖੁੱਲਾ ਨਾ ਛੱਡੋ।
  • ਜੇ ਤੁਸੀਂ ਹੋਮਿਓਪੈਥਿਕ ਇਲਾਜ ਲੈ ਹੋ ਤਾਂ ਨਸ਼ੀਲੇ ਪਦਾਰਥਾਂ ਤੋਂ ਦੂਰ ਰਹੋ, ਨਹੀਂ ਤਾਂ ਇਨ੍ਹਾਂ ਦਾ ਅਸਰ ਨਹੀਂ ਹੋਵੇਗਾ।
  • ਇਨ੍ਹਾਂ ਦਵਾਈਆਂ ਨੂੰ ਕਦੇ ਵੀ ਹੱਥ ‘ਚ ਲੈ ਕੇ ਨਹੀਂ ਖਾਣਾ ਚਾਹੀਦਾ। ਹੋਮੀਓਪੈਥਿਕ ਦਵਾਈਆਂ ਨੂੰ ਢੱਕਣ ਦੀ ਸਹਾਇਤਾ ਨਾਲ ਮੂੰਹ ‘ਚ ਪਾਉਣਾ ਚਾਹੀਦਾ ਹੈ।
  • ਦਵਾਈ ਲੈਣ ਤੋਂ ਬਾਅਦ 10 ਮਿੰਟ ਤੱਕ ਕੁਝ ਵੀ ਨਾ ਖਾਓ ਅਤੇ ਨਾ ਪੀਓ। ਨਾਲ ਹੀ ਬਰੱਸ਼ ਕਰਨ ਤੋਂ ਵੀ ਪਰਹੇਜ਼ ਕਰੋ।
  • ਇਹ ਯਾਦ ਰੱਖੋ ਕਿ ਜੇ ਹੋਮੀਓਪੈਥਿਕ ਖਾ ਰਹੇ ਹੋ ਤਾਂ ਕੌਫੀ ਅਤੇ ਚਾਹ ਤੋਂ ਦੂਰੀ ਬਣਾਓ।
  • ਹੋਮੀਓਪੈਥਿਕ ਗੋਲੀਆਂ ਲੈਣ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਨੂੰ ਜੀਭ ਦੇ ਹੇਠਾਂ ਰੱਖੋ ਜਾਂ ਉਨ੍ਹਾਂ ਨੂੰ ਚੂਸੋ। ਕਦੇ ਵੀ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਾ ਨਿਗਲੋ।
  • ਜੇ ਤੁਸੀਂ ਹੋਮੀਓਪੈਥਿਕ ਦਵਾਈਆਂ ਖਾ ਰਹੇ ਹੋ ਤਾਂ ਯਾਦ ਰੱਖੋ ਕਿ ਤੁਹਾਡੀ ਡਾਇਟ ‘ਚੋਂ ਖੱਟੀਆਂ ਚੀਜ਼ਾਂ ਨੂੰ ਹਮੇਸ਼ਾ ਲਈ ਬਾਹਰ ਕਰ ਦਿਓ ਕਿਉਂਕਿ ਖੱਟੀਆਂ ਚੀਜ਼ਾਂ ਖਾਣ ਨਾਲ ਦਵਾਈਆਂ ਆਪਣਾ ਅਸਰ ਨਹੀਂ ਦਿਖਾ ਪਾਉਂਦੀਆਂ ਅਤੇ ਇਲਾਜ ਚੰਗਾ ਤਰ੍ਹਾਂ ਨਹੀਂ ਹੋ ਪਾਉਂਦਾ।

ਬੱਚਿਆਂ ਨੂੰ ਦਵਾਈ ਦਿੰਦੇ ਸਮੇਂ: ਕੁਝ ਬੱਚੇ ਇਹ ਦਵਾਈਆਂ ਨਹੀਂ ਲੈਂਦੇ ਜਾਂ ਮੂੰਹ ‘ਚ ਲੈ ਕੇ ਥੁੱਕ ਦਿੰਦੇ ਹਨ। ਅਜਿਹੇ ‘ਚ ਤੁਸੀਂ ਇਕ ਸਾਫ਼ ਅਤੇ ਸੁੱਕੇ ਚਮਚੇ ‘ਤੇ ਦਵਾਈ ਰੱਖ ਕੇ ਉਸ ਨੂੰ Crush ਕਰੋ ਅਤੇ ਫਿਰ ਬੱਚੇ ਨੂੰ ਦਿਓ। ਕਦੇ ਵੀ ਭੋਜਨ ਦੇ ਨਾਲ ਦਵਾਈ ਖਾਣ ਨੂੰ ਨਾ ਦਿਓ।

Homeopathic medicine rules
Homeopathic medicine rules

ਦਵਾਈ ਸਟੋਰ ਕਰਨ ਦਾ ਸਹੀ ਤਰੀਕਾ: ਇਨ੍ਹਾਂ ਦਵਾਈਆਂ ਨੂੰ ਲੈਣ ਅਤੇ ਸਟੋਰ ਕਰਨ ਦਾ ਇਕ ਤਰੀਕਾ ਹੁੰਦਾ ਹੈ ਜਿਸ ਨਾਲ ਤੁਸੀਂ ਇਨ੍ਹਾਂ ਨੂੰ 3 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਸਟੋਰ ਕਰ ਸਕਦੇ ਹੋ। ਆਓ ਅੱਜ ਅਸੀਂ ਤੁਹਾਨੂੰ ਹੋਮਿਓਪੈਥਿਕ ਦਵਾਈਆਂ ਲੈਣ ਦਾ ਸਹੀ ਤਰੀਕਾ ਦੱਸਦੇ ਹਾਂ…

  • ਇਨ੍ਹਾਂ ਦਵਾਈਆਂ ਨੂੰ ਕਦੇ ਵੀ ਅਜਿਹੀ ਜਗ੍ਹਾ ਤੇ ਨਾ ਰੱਖੋ ਜਿੱਥੇ ਸੂਰਜ ਦੀ ਰੌਸ਼ਨੀ ਆਉਂਦੀ ਹੋਵੇ।
  • ਉਨ੍ਹਾਂ ਨੂੰ ਹਮੇਸ਼ਾਂ ਅਜਿਹੀ ਜਗ੍ਹਾ ‘ਤੇ ਸਟੋਰ ਕਰੋ ਜਿੱਥੇ ਠੰਡਾ ਹੋਵੇ। ਗਰਮ ਜਗ੍ਹਾ ‘ਤੇ ਇਸ ਦਾ liquid ਉੱਡ ਜਾਂਦਾ ਹੈ।
  • ਤੁਸੀਂ ਇਨ੍ਹਾਂ ਨੂੰ ਅਜਿਹੀ ਜਗ੍ਹਾ ‘ਤੇ ਰੱਖਣ ਤੋਂ ਵੀ ਪਰਹੇਜ਼ ਕਰੋ ਜਿਥੇ ਤੇਜ਼ smell ਜਿਵੇਂ ਕਿ ਪਰਫਿਊਮ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ।
  • ਤੁਸੀਂ ਇਸਨੂੰ ਇਲੈਕਟ੍ਰਾਨਿਕ ਡਿਵਾਈਸ ਜਿਵੇਂ ਮਾਈਕ੍ਰੋਵੇਵ ਓਵਨ, ਇਲੈਕਟ੍ਰਾਨਿਕ gadgets ਜਾਂ ਕੰਪਿਊਟਰ ਆਦਿ ਤੋਂ ਦੂਰ ਰੱਖੋ।
  • ਨਾਲ ਹੀ ਦਵਾਈ ਦੀ ਬੋਤਲ ਨੂੰ ਕਦੇ ਵੀ ਖੁੱਲਾ ਨਾ ਛੱਡੋ।

ਹੋਰ ਦਵਾਈਆਂ ਨਾਲ ਨਾ ਕਰੋ ਮਿਕਸ: ਜੇ ਤੁਸੀਂ ਦਿਲ ਦੀ ਬਿਮਾਰੀ, ਬਲੱਡ ਪ੍ਰੈਸ਼ਰ, ਸ਼ੂਗਰ ਦੇ ਮਰੀਜ਼ ਹੋ ਜਾਂ ਮਿਰਗੀ ਦੀ ਦਵਾਈ ਲੈ ਰਹੇ ਹੋ ਤਾਂ ਹੋਮੀਓਪੈਥਿਕ ਦਵਾਈ ਲੈਣ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਕਰੋ। ਕਦੇ ਵੀ ਇਨ੍ਹਾਂ ਦਵਾਈਆਂ ਨੂੰ ਮਿਕਸ ਨਾ ਕਰੋ। ਇਸ ਤੋਂ ਇਲਾਵਾ ਹੋਮੀਓਪੈਥੀ ਲੈਂਦੇ ਸਮੇਂ ਕੋਈ ਹੋਰ ਦਵਾਈ ਲੈਣ ਤੋਂ ਪਰਹੇਜ਼ ਕਰੋ। ਹੋਮਿਓਪੈਥਿਕ ਦਵਾਈ ਦਾ ਇਲਾਜ਼ ਲੈਣ ਵਾਲੇ ਲੋਕਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਹੀ ਖਾਣ-ਪੀਣ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡੀ ਮਾਮੂਲੀ ਗਲਤੀ ਤੁਹਾਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ।ਮੰਨਿਆ ਜਾਂਦਾ ਹੈ ਕਿ ਹੋਮਿਓਪੈਥਿਕ ਦਵਾਈਆਂ ਨਾਲ ਅਦਰਕ, ਲਸਣ, ਪਿਆਜ਼ ਜਿਹੀ ਤਾਸਮਿਕ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।

The post ਹੋਮਿਓਪੈਥਿਕ ਦਵਾਈਆਂ ਲੈ ਰਹੇ ਹੋ ਤਾਂ ਜਾਣੋ ਇਹ ਨਿਯਮ ? appeared first on Daily Post Punjabi.

[ad_2]

Source link