Neck blackness tips
ਪੰਜਾਬ

20 ਮਿੰਟ ‘ਚ ਹੋਵੇਗਾ ਗਰਦਨ ਦਾ ਕਾਲਾਪਣ ਦੂਰ, ਵਰਤਕੇ ਦੇਖੋ ਇਹ ਨੁਸਖ਼ਾ

[ad_1]

Neck blackness tips: ਕੁੜੀਆਂ ਸਕਿਨ ਲਈ ਮਹਿੰਗੇ ਪ੍ਰੋਡਕਟਸ ਤੋਂ ਲੈ ਕੇ ਘਰੇਲੂ ਨੁਸਖ਼ਿਆਂ ਤੱਕ ਹਰ ਚੀਜ਼ ਟ੍ਰਾਈ ਕਰ ਲੈਦੀਆਂ ਹਨ ਪਰ ਗਰਦਨ ਵੱਲ ਧਿਆਨ ਨਹੀਂ ਦਿੰਦੀਆਂ। ਜਿਸ ਕਾਰਨ ਉੱਥੇ ਗੰਦਗੀ ਅਤੇ ਪਸੀਨੇ ਕਾਰਨ ਕਾਲਾਪਣ ਹੋਣ ਲੱਗਦਾ ਹੈ। ਸਰੀਰ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਗਰਦਨ ਦੀ ਸਕਿਨ ਮੋਟੀ ਹੁੰਦੀ ਹੈ ਜਿਸ ਕਾਰਨ ਉਹ ਤੇਜ਼ੀ ਨਾਲ ਬੇਜਾਨ, ਰੁੱਖੀ ਅਤੇ ਕਾਲੀ ਹੋ ਜਾਂਦੀ ਹੈ। ਕਈ ਵਾਰ ਇਸ ਦੇ ਕਾਰਨ ਤੁਹਾਨੂੰ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹਾ ਘਰੇਲੂ ਨੁਸਖਾ ਲੈ ਕੇ ਆਏ ਹਾਂ ਜਿਸ ਨਾਲ 20 ਮਿੰਟ ‘ਚ ਹੀ ਗਰਦਨ ਦੀ ਟੈਨਿੰਗ ਗਾਇਬ ਹੋ ਜਾਵੇਗੀ।

Neck blackness tips
Neck blackness tips

ਟੈਨਿੰਗ ਰੀਮੂਵਰ ਬਣਾਉਣ ਲਈ

ਸਮੱਗਰੀ:

  • ਕੌਫ਼ੀ ਪਾਊਡਰ – 2 ਚੱਮਚ
  • ਜੈਤੂਨ ਦਾ ਤੇਲ ਜਾਂ ਨਾਰੀਅਲ ਦਾ ਤੇਲ – 1 ਚੱਮਚ
  • ਬੇਕਿੰਗ ਸੋਡਾ – 1/4 ਚੱਮਚ
  • ਬ੍ਰਾਊਨ ਸ਼ੂਗਰ ਜਾਂ ਖੰਡ – 1 ਚੱਮਚ
  • ਨਿੰਬੂ ਦਾ ਰਸ – 1 ਚੱਮਚ
  • ਗੁਲਾਬ ਜਲ – 1 ਚੱਮਚ
Neck blackness tips
Neck blackness tips

ਬਣਾਉਣ ਦਾ ਤਰੀਕਾ: ਇਸ ਦੇ ਲਈ ਇੱਕ ਬਾਊਲ ‘ਚ ਕੌਫ਼ੀ ਪਾਊਡਰ, ਖੰਡ ਅਤੇ ਬੇਕਿੰਗ ਸੋਡਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਹੁਣ ਇਸ ਦੇ ਉਪਰ ਜੈਤੂਨ ਦਾ ਤੇਲ, ਨਿੰਬੂ ਦਾ ਰਸ ਅਤੇ ਗੁਲਾਬ ਜਲ ਮਿਲਾ ਕੇ ਸਮੂਦ ਪੇਸਟ ਬਣਾਓ।

ਲਗਾਉਣ ਦਾ ਤਰੀਕਾ: ਇਸ ਪੇਸਟ ਨੂੰ ਲਗਾਉਣ ਤੋਂ ਪਹਿਲਾਂ ਆਪਣੀ ਗਰਦਨ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਸਾਫ ਕਰੋ ਤਾਂ ਕਿ ਉਸ ‘ਤੇ ਇਕੱਠੀ ਹੋਈ ਗੰਦਗੀ ਨਿਕਲ ਜਾਵੇ। ਜੇ ਤੁਸੀਂ ਚਾਹੋ ਤਾਂ ਗੁਲਾਬ ਜਲ ਨਾਲ ਵੀ ਗਰਦਨ ਨੂੰ ਸਾਫ ਕਰ ਸਕਦੇ ਹੋ। ਹੁਣ ਤਿਆਰ ਪੇਸਟ ਨੂੰ ਗਰਦਨ ‘ਤੇ ਲਗਾਓ ਅਤੇ ਉਂਗਲੀਆਂ ਨਾਲ ਮਸਾਜ ਕਰੋ। ਸੁੱਕਣ ‘ਤੇ ਗਰਦਨ ਨੂੰ ਪਾਣੀ ਨਾਲ ਸਾਫ਼ ਕਰੋ।

The post 20 ਮਿੰਟ ‘ਚ ਹੋਵੇਗਾ ਗਰਦਨ ਦਾ ਕਾਲਾਪਣ ਦੂਰ, ਵਰਤਕੇ ਦੇਖੋ ਇਹ ਨੁਸਖ਼ਾ appeared first on Daily Post Punjabi.

[ad_2]

Source link