[ad_1]
ਇਸ ਸਮੇਂ ਸਾਰੇ ਪੰਜਾਬ ਚ ਅਤੇ ਦੇਸ਼ ਚ ਕਿਸਾਨ ਬਿੱਲ ਦਾ ਮੁੱਦਾ ਪੂਰੀ ਤਰਾਂ ਦੇ ਨਾਲ ਗਰਮਾਇਆ ਹੋਇਆ ਹੈ ਵੱਖ ਵੱਖ ਤਰਾਂ ਦੇ ਨਾਲ ਇਸ ਬਿੱਲ ਦਾ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਬਿਲ ਦਾ ਕਰਕੇ 25 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕਿਸਾਨ ਜਥੇਬੰਦੀਆਂ ਵਲੋਂ ਕੀਤਾ ਗਿਆ ਹੈ। ਹੁਣ 25 ਸਤੰਬਰ ਦੇ ਬਾਰੇ ਵਿਚ ਇੱਕ ਹੋਰ ਵੱਡੀ ਖਬਰ ਆ ਰਹੀ ਹੈ। ਜਿਸ ਨਾਲ ਕਿਸਾਨਾਂ ਨੂੰ ਹੋਰ ਉਤਸ਼ਾਹ ਮਿਲ ਗਿਆ ਹੈ।
ਖੇਤੀ ਬਿੱਲਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ। ਇਸ ਦੌਰਾਨ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਡਟਣ ਦਾ ਫੈਸਲਾ ਕੀਤਾ ਹੈ। ਸਿਵਲ ਹਸਪਤਾਲ ਦੇ ਡਾਕਟਰ ਗੁਰਮੇਲ ਸਿੰਘ ਨੇ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ ਤੇ ਕਿਸਾਨਾਂ ਦੇ ਨਾਲ ਖੜ੍ਹਾਂਗੇ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਅਸੀਂ ਕਿਸਾਨ ਤੇ ਬਾਅਦ ਵਿੱਚ ਡਾਕਟਰ ਹਾਂ। ਉਨ੍ਹਾਂ ਕਿਹਾ ਕਿ ਅਸੀਂ ਰਾਸ਼ਟਰਪਤੀ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਬਿੱਲਾਂ ‘ਤੇ ਦਸਤਖ਼ਤ ਨਾ ਕੀਤੇ ਜਾਣ ਕਿਉਂਕਿ ਕੇਂਦਰ ਸਰਕਾਰ ਹਰ ਸਮੇਂ ਮਾ — ਰੂ ਨੀਤੀਆਂ ਲੈ ਕੇ ਆ ਰਹੀ ਹੈ। ਉਸੇ ਤਰ੍ਹਾਂ ਇਹ ਬਿੱਲ ਵੀ ਕਿਸਾਨ ਮਾਰੂ ਹਨ।ਇਸ ਦੌਰਾਨ ਅੱਜ ਡਾਕਟਰਾਂ ਨੇ ਸੰਕੇਤਕ ਨਾਅਰੇਬਾਜ਼ੀ ਕਰਦੇ ਹੋਏ ਕਾਲੀਆਂ ਫੀਤੀਆਂ ਲਾ ਕੇ ਵਿਰੋਧ ਜਤਾਇਆ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 25 ਸਤੰਬਰ ਨੂੰ ਪੰਜਾਬ ਬੰਦ ਦੌਰਾਨ ਸਿਰਫ ਐਮਰਜੈਂਸੀ ਸੇਵਾਵਾਂ ਹੀ ਚੱਲਣਗੀਆਂ ਬਾਕੀ ਸਭ ਕੁਝ ਬੰਦ ਹੋਵੇਗਾ।
The post 25 ਸਤੰਬਰ ਦੇ ਪੰਜਾਬ ਬੰਦ ਲਈ ਹੁਣ ਆਈ appeared first on News 35 Media.
[ad_2]
Source link