Blackheads home remedies
ਪੰਜਾਬ

Blackheads ਤੋਂ ਰਾਹਤ ਲਈ ਅਪਣਾਓ ਇਹ ਆਸਾਨ ਅਤੇ ਜ਼ਬਰਦਸਤ ਘਰੇਲੂ ਨੁਸਖ਼ੇ

[ad_1]

Blackheads home remedies: ਗਰਮੀਆਂ ਦੇ ਮੌਸਮ ‘ਚ ਅਕਸਰ ਸਕਿਨ ਆਇਲੀ ਹੋਣ ਦੇ ਕਾਰਨ ਬਲੈਕਹੈੱਡਜ਼ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਇਸੀ ਦੌਰਾਨ ਜੇ ਸਕਿਨ ਦੀ ਕੇਅਰ ਨਾ ਕੀਤੀ ਜਾਵੇ ਤਾਂ ਚਿਹਰੇ ‘ਤੇ ਕਿੱਲ, ਮੁਹਾਸੇ ਵੀ ਆਪਣੀ ਜਗ੍ਹਾ ਬਣਾ ਲੈਂਦੇ ਹਨ। teenage ‘ਚ ਖ਼ਾਸ ਤੌਰ ‘ਤੇ ਇਹ ਸਮੱਸਿਆ ਹੋਣੀ ਸ਼ੁਰੂ ਹੁੰਦੀ ਹੈ ਅਤੇ ਸਮੇਂ ਦੇ ਨਾਲ ਵਧਦੀ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਕ਼ੁਇੱਕ ਅਤੇ ਅਸਾਨ ਅਜਿਹੇ ਘਰੇਲੂ ਤਰੀਕੇ ਜੋ ਦਿਵਾਉਣਗੇ ਇਸ ਸਮੱਸਿਆ ਤੋਂ ਛੁਟਕਾਰਾ।

Blackheads home remedies
Blackheads home remedies

ਜਾਣੋ ਕਿਉਂ ਹੁੰਦੇ ਹਨ ਬਲੈਕਹੈੱਡਜ਼: ਬਲੈਕਹੈੱਡਜ਼ ਅਕਸਰ ਸਾਡੇ ਚਿਹਰੇ ‘ਤੇ ਹੁੰਦੇ ਹਨ ਜਿਵੇਂ ਨੱਕ, ਚਿਨ ਅਤੇ forehead ‘ਤੇ। ਇਹ ਸਕਿਨ ‘ਤੇ ਕਾਲੇ ਰੰਗ ਦੇ ਉਭਾਰ ਹੁੰਦੇ ਹਨ। ਮੁਹਾਂਸਿਆਂ ਦਾ ਇੱਕ ਸਾਮਾਨ ਰੂਪ, ਬਲੈਕਹੈੱਡਜ਼ ਦੀ ਇੱਕ ਖੁੱਲੀ ਸਤਹ ਹੁੰਦੀ ਹੈ ਜੋ ਕਿ ਗਹਿਰੇ ਰੰਗ ਦੇ ਆਕਸੀਡੇਸ਼ਨ ਦਾ ਨਿਰਮਾਣ ਕਰਦੇ ਹਨ।

Blackheads home remedies
Blackheads home remedies

ਬਲੈਕਹੈੱਡਜ਼ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

  • ਬੇਕਿੰਗ ਸੋਡਾ ਬਲੈਕਹੈੱਡਸ ਨੂੰ ਦੂਰ ਕਰਨ ਲਈ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਇਹ ਚਿਹਰੇ ਦੀ ਸਾਰੀ ਗੰਦਗੀ ਨੂੰ ਬਹੁਤ ਅਸਾਨੀ ਨਾਲ ਸਾਫ ਕਰ ਦਿੰਦਾ ਹੈ। ਇਸ ਦੇ ਲਈ ਤੁਸੀਂ ਇੱਕ ਕੱਚ ਦੀ ਕੌਲੀ ‘ਚ ਇੱਕ ਚਮਚ ਬੇਕਿੰਗ ਸੋਡਾ ਅਤੇ ਥੋੜਾ ਜਿਹਾ ਪਾਣੀ ਮਿਲਾ ਕੇ ਪੇਸਟ ਬਣਾਓ। ਇਸ ਪੇਸਟ ਨੂੰ ਕੋਟਨ ਨਾਲ ਆਪਣੇ ਬਲੈਕਹੈੱਡਸ ‘ਤੇ ਲਗਾਓ। 10 ਮਿੰਟ ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
  • ਮਸਾਲਿਆਂ ‘ਚ ਦਾਲਚੀਨੀ ਵੀ ਬਲੈਕਹੈੱਡਸ ਨੂੰ ਦੂਰ ਕਰਨ ਲਈ ਵੀ ਬਹੁਤ ਫਾਇਦੇਮੰਦ ਹੈ। ਬਲੈਕਹੈੱਡਸ ਨੂੰ ਸਾਫ ਕਰਨ ਲਈ ਦਾਲਚੀਨੀ ਨੂੰ ਹਲਦੀ ਅਤੇ ਨਿੰਬੂ ਦੇ ਰਸ ਨਾਲ ਲਗਾਓ। 5 ਤੋਂ 10 ਮਿੰਟ ਬਾਅਦ ਇਸਨੂੰ ਧੋ ਲਓ।
  • ਓਟ ਮੀਲ ਅਤੇ ਦਹੀਂ ਨਾਲ ਇੱਕ ਪੇਸਟ ਬਣਾਓ ਫਿਰ ਇਸ ਨੂੰ ਆਪਣੇ ਚਿਹਰੇ ਅਤੇ ਨੱਕ ‘ਤੇ ਚੰਗੀ ਤਰ੍ਹਾਂ ਲਗਾਓ। ਅਜਿਹਾ ਕਰਨ ‘ਤੇ ਵੀ ਬਲੈਕਹੈੱਡਜ਼ ਚਲੇ ਜਾਂਦੇ ਹਨ।
  • ਨਿੰਬੂ ਦਾ ਰਸ ਵੀ ਬਲੈਕਹੈੱਡਸ ਨੂੰ ਆਸਾਨੀ ਨਾਲ ਸਾਫ ਕਰਦਾ ਹੈ। ਨਿੰਬੂ ‘ਚ ਮੌਜੂਦ ਪੋਸ਼ਕ ਤੱਤ ਅਤੇ ਵਿਟਾਮਿਨ ਸੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਘਰ ‘ਚ ਇਸ ਤਰ੍ਹਾਂ ਬਣਾਓ ਬਲੈਕਹੈੱਡਸ ਮਾਸਕ: 2 ਕੈਪਸੂਲ ਐਕਟੀਵੇਟਿਡ ਚਾਰਕੋਲ, 1/2 ਚੱਮਚ ਬੇਂਟੋਨਾਇਟ ਕਲੇ ਅਤੇ 1 ਚੱਮਚ ਪਾਣੀ ਇੱਕ ਕੱਚ ਦੇ ਭਾਂਡੇ ‘ਚ ਪਾ ਕੇ ਚੰਗੀ ਤਰ੍ਹਾਂ ਮਿਲਾਓ। ਚਿਹਰੇ ਨੂੰ ਧੋ ਕੇ ਇਸ ਨੂੰ ਫੇਸ ਮਾਸਕ ਦੀ ਤਰ੍ਹਾਂ ਅਪਲਾਈ ਕਰੋ। ਘੱਟੋ-ਘੱਟ 10 ਮਿੰਟ ਲਈ ਇਸ ਨੂੰ ਲਗਾਕੇ ਰੱਖੋ। ਸੁੱਕਣ ਤੋਂ ਬਾਅਦ ਧੋਵੋ। ਹਲਕੇ ਹੱਥਾਂ ਨਾਲ ਚਿਹਰਾ ਪੂੰਝੋ। 15 ਦਿਨਾਂ ‘ਚ ਇਕ ਵਾਰ ਅਜਿਹਾ ਕਰਨ ਨਾਲ ਤੁਹਾਡੇ ਬਲੈਕਹੈੱਡ ਦੂਰ ਹੋ ਜਾਣਗੇ।

The post Blackheads ਤੋਂ ਰਾਹਤ ਲਈ ਅਪਣਾਓ ਇਹ ਆਸਾਨ ਅਤੇ ਜ਼ਬਰਦਸਤ ਘਰੇਲੂ ਨੁਸਖ਼ੇ appeared first on Daily Post Punjabi.

[ad_2]

Source link