Blackheads tips
ਪੰਜਾਬ

Blackheads ਤੋਂ ਰਾਹਤ ਲਈ ਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ !

[ad_1]

Blackheads tips: ਚਿਹਰੇ ‘ਤੇ ਬਲੈਕਹੈੱਡ ਹੋਣਾ ਆਮ ਗੱਲ ਹੈ। ਇਹ ਅਜਿਹੀ ਸਮੱਸਿਆ ਹੈ ਜੋ ਜ਼ਿਆਦਾਤਰ ਔਰਤਾਂ ਨੂੰ ਹੁੰਦੀ ਹੈ। ਪਰ Teenage ‘ਚ ਇਹ ਸਮੱਸਿਆ ਜ਼ਿਆਦਾ ਉੱਭਰ ਕੇ ਸਾਹਮਣੇ ਆਉਂਦੀ ਹੈ। ਜੇ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਹੋਰ ਵੀ ਵਧ ਸਕਦਾ ਹੈ।

Blackheads tips
Blackheads tips

ਕਿਉਂ ਹੁੰਦੇ ਹਨ ਬਲੈਕਹੈੱਡਜ਼: ਬਲੈਕਹੈੱਡਜ਼ ਹੋਣ ਦੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ‘ਚੋਂ ਮੁੱਖ ਹਨ ਗੰਦਗੀ ਜੰਮ ਜਾਣਾ, ਹਾਰਮੋਨਜ਼ ‘ਚ ਬਦਲਾਅ, ਕਾਸਮੈਟਿਕ ਚੀਜ਼ਾਂ ਦੀ ਜ਼ਿਆਦਾ ਵਰਤੋਂ ਅਤੇ ਤਣਾਅ। ਜਦੋਂ ਚਿਹਰੇ ‘ਤੇ ਪੀਲੇ ਜਾਂ ਫ਼ਿਰ ਕਾਲੇ ਰੰਗ ਦੇ ਉਭਾਰ ਦਿੱਖਣ ਲੱਗੇ ਤਾਂ ਸਮਝ ਜਾਓ ਕਿ ਇਹ ਬਲੈਕਹੈੱਡਜ ਹਨ। ਇਸ ਨੂੰ ਦੂਰ ਕਰਨ ਲਈ ਬਾਜ਼ਾਰ ‘ਚ ਬਹੁਤ ਸਾਰੇ ਪ੍ਰੋਡਕਟਸ ਹਨ। ਪਰ ਰਸੋਈ ‘ਚ ਮੌਜੂਦ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਕੇ ਤੁਸੀਂ ਇਸ ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਦੂਰ ਕਰਨ ਦੇ ਘਰੇਲੂ ਨੁਸਖ਼ੇ…

  • ਰਸੋਈ ‘ਚ ਮੌਜੂਦ ਦਾਲਚੀਨੀ ਬਲੈਕਹੈੱਡਜ਼ ਦੇ ਇਲਾਜ ‘ਚ ਬਹੁਤ ਫਾਇਦੇਮੰਦ ਹੈ। ਸਭ ਤੋਂ ਪਹਿਲਾਂ ਦਾਲਚੀਨੀ ਨੂੰ ਹਲਦੀ ਅਤੇ ਨਿੰਬੂ ਦੇ ਰਸ ‘ਚ ਮਿਲਾਓ। ਫਿਰ ਇਸ ਘੋਲ ਨੂੰ ਆਪਣੇ ਚਿਹਰੇ ‘ਤੇ ਲਗਾਓ। ਕੁਝ ਦਿਨਾਂ ‘ਚ ਤੁਹਾਨੂੰ ਫ਼ਾਇਦਾ ਨਜ਼ਰ ਆਵੇਗਾ।
  • ਨਿੰਬੂ ਬਲੈਕਹੈੱਡਸ ਨੂੰ ਦੂਰ ਕਰਨ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਨਿੰਬੂ ਨੂੰ ਚਿਹਰੇ ‘ਤੇ ਲਗਾਓ। ਇਸ ਨਾਲ ਬਲੈਕਹੈੱਡਜ ਦੂਰ ਹੋ ਜਾਣਗੇ।
  • ਜੇ ਤੁਸੀਂ ਚਾਹੋ ਤਾਂ ਤੁਸੀਂ ਬਲੈਕਹੈੱਡਜ ਨੂੰ ਗ੍ਰੀਨ ਟੀ ਨਾਲ ਵੀ ਸਾਫ ਕਰ ਸਕਦੇ ਹੋ। ਗ੍ਰੀਨ ਟੀ ਦੇ ਸੁੱਕੇ ਪੱਤਿਆਂ ਨੂੰ ਪਾਣੀ ‘ਚ ਮਿਲਾ ਕੇ ਮੋਟਾ ਪੀਸ ਲਓ। ਅਤੇ ਫਿਰ ਇਸਨੂੰ ਬਲੈਕਹੈੱਡਸ ‘ਤੇ ਚੰਗੀ ਤਰ੍ਹਾਂ ਲਗਾਓ। 15 ਤੋਂ 20 ਮਿੰਟ ਬਾਅਦ ਇਸ ਨੂੰ ਗਰਮ ਪਾਣੀ ਨਾਲ ਧੋ ਲਓ।
  • ਓਟਮੀਲ ਅਤੇ ਦਹੀਂ ਦੀ ਵਰਤੋਂ ਨਾਲ ਵੀ ਬਲੈਕਹੈੱਡਜ਼ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਓਟਮੀਲ ਅਤੇ ਦਹੀਂ ਦਾ ਮਿਸ਼ਰਣ ਤਿਆਰ ਕਰਨਾ ਹੋਵੇਗਾ। ਇਸ ਮਿਸ਼ਰਣ ਨੂੰ ਸਾਰੇ ਚਿਹਰੇ ‘ਤੇ ਚੰਗੀ ਤਰ੍ਹਾਂ ਲਗਾਓ। ਕੁਝ ਦਿਨਾਂ ਦੀ ਵਰਤੋਂ ਤੋਂ ਬਾਅਦ ਬਲੈਕਹੈੱਡਜ਼ ਗਾਇਬ ਹੋ ਜਾਣਗੇ।
  • ਤੁਸੀਂ ਰਸੋਈ ‘ਚ ਮੌਜੂਦ ਬੇਕਿੰਗ ਸੋਡੇ ਨਾਲ ਵੀ ਬਲੈਕਹੈੱਡ ਨੂੰ ਦੂਰ ਕਰ ਸਕਦੇ ਹੋ। ਬੇਕਿੰਗ ਸੋਡਾ ਨੂੰ ਪਾਣੀ ‘ਚ ਮਿਲਾਕੇ ਲਗਾਓ। ਇਹ ਚਿਹਰੇ ‘ਤੇ ਲੱਗੀ ਸਾਰੀ ਗੰਦਗੀ ਸਾਫ ਹੋ ਜਾਵੇਗੀ।

The post Blackheads ਤੋਂ ਰਾਹਤ ਲਈ ਅਪਣਾਓ ਇਹ ਆਸਾਨ ਘਰੇਲੂ ਨੁਸਖ਼ੇ ! appeared first on Daily Post Punjabi.

[ad_2]

Source link