Coconut Water benefits
ਪੰਜਾਬ

Cholesterol ਨੂੰ ਕੰਟਰੋਲ ਕਰਨ ‘ਚ ਫ਼ਾਇਦੇਮੰਦ ਹੁੰਦਾ ਹੈ ਨਾਰੀਅਲ ਪਾਣੀ !

[ad_1]

Coconut Water benefits: ਭਾਰਤ ‘ਚ ਨਾਰੀਅਲ ਪਾਣੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਨਾਰੀਅਲ ਪਾਣੀ ਕਿਸੇ ਵੀ ਪੀਣ ਵਾਲੇ ਪਦਾਰਥ ਨਾਲੋਂ ਜ਼ਿਆਦਾ ਫਾਇਦੇਮੰਦ ਹੈ। ਇਕ ਨਾਰੀਅਲ ਵਿੱਚ ਲਗਭਗ 200 ਮਿਲੀਲੀਟਰ ਪਾਣੀ ਹੁੰਦਾ ਹੈ। ਲੋਕ ਨਾਰੀਅਲ ਪਾਣੀ ਨੂੰ ਬਹੁਤ ਸਵਾਦ ਦੇ ਨਾਲ ਪੀਂਦੇ ਨੇ, ਕਿਉਂਕਿ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਨੇ। ਇਹ ਵਿਟਾਮਿਨ, ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਇਲੈਕਟ੍ਰੋਲਾਈਟਸ, ਐਂਟੀ ਆਕਸੀਡੈਂਟਸ, ਬੀ-ਕੰਪਲੈਕਸ, ਅਮੀਨੋ ਐਸਿਡ, ਪਾਚਕ ਤੋਂ ਇਲਾਵਾ ਹੋਰ ਕਈ ਜ਼ਰੂਰੀ ਪੌਸ਼ਟਿਕ ਤੱਤ ਮੌਜ਼ੂਦ ਹੁੰਦੇ ਹਨ। ਇਹ ਗਰਮੀ ਦੇ ਪ੍ਰਭਾਵ ਤੋਂ ਵੀ ਬਚਾਉਂਦਾ ਹੈ। ਇਸ ਨੂੰ ਪੀਣ ਨਾਲ ਸਰੀਰ ਦੀ ਪ੍ਰਤੀਰੋਧ ਸ਼ਕਤੀ ਵੱਧਦੀ ਹੈ ਅਤੇ ਗਲੂਕੋਜ਼ ਦਾ ਪੱਧਰ ਵੀ ਕਾਇਮ ਰਹਿੰਦਾ ਹੈ।

Coconut Water benefits
Coconut Water benefits
  • ਨਾਰੀਅਲ ਪਾਣੀ ਨੂੰ ਦਿਨ ਦੇ ਕਿਸੇ ਵੀ ਸਮੇਂ ਪਿਆ ਜਾ ਸਕਦਾ ਹੈ। ਪਰ ਸਭ ਤੋਂ ਉੱਤਮ ਸਮਾਂ ਸਵੇਰ ਦਾ ਹੁੰਦਾ ਹੈ। ਇਸ ਲਈ ਹਰ ਰੋਜ਼ ਖਾਲੀ ਪੇਟ ਜੇ ਨਾਰੀਅਲ ਪਾਣੀ ਦਾ ਸੇਵਨ ਕਰੋ ਤਾਂ ਇਸ ਨਾਲ ਬਹੁਤ ਸਾਰੇ ਲਾਭ ਮਿਲਦੇ ਨੇ। ਇਹ ਨਾ ਸਿਰਫ ਤੁਹਾਡਾ ਭਾਰ ਕੰਟਰੋਲ ਕਰਦਾ ਹੈ, ਬਲਕਿ ਸਰੀਰ ਨੂੰ ਊਰਜਾ ਵੀ ਦਿੰਦਾ ਹੈ।
  • ਜਿਹੜੇ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਨਾਰੀਅਲ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ । ਇਸ ਲਈ ਵਜ਼ਨ ਘੱਟ ਕਰਨ ਦੇ ਲਈ ਨਾਰੀਅਲ ਪਾਣੀ ਦਾ ਸੇਵਨ ਰੋਜ਼ਾਨਾ ਕਰਨਾ ਚਾਹੀਦਾ ਹੈ। ਇਹ ਮੋਟਾਪਾ ਘਟਾਉਣ ਵਿਚ ਬਹੁਤ ਮਦਦ ਕਰਦਾ ਹੈ।
  • ਜੇ ਤੁਹਾਨੂੰ ਕਿਡਨੀ ਸਟੋਨ ਜਾਂ ਗੁਰਦੇ ਦੀ ਪੱਥਰੀ ਦੀ ਸਮੱਸਿਆ ਹੈ, ਤਾਂ ਤੁਸੀਂ ਇਸ ਨੂੰ ਨਾਰੀਅਲ ਪਾਣੀ ਨਾਲ ਦੂਰ ਕਰ ਸਕਦੇ ਹੋ। ਹਫਤੇ ਵਿਚ 2-4 ਵਾਰ ਨਾਰੀਅਲ ਪਾਣੀ ਦਾ ਨਿਯਮਤ ਸੇਵਨ ਕਰੋ। ਇਸ ਤਰ੍ਹਾਂ ਕਰਨ ਦੇ ਨਾਲ ਗੁਰਦੇ ਦੀ ਪੱਥਰੀ ਨੂੰ ਦੂਰ ਕਰਨ ਵਿਚ ਸਹਾਇਤਾ ਮਿਲੇਗੀ।
  • ਨਾਰੀਅਲ ਪਾਣੀ ਪੀਣ ਦੇ ਨਾਲ ਕੋਲੈਸਟ੍ਰੋਲ ਕੰਟਰੋਲ ਹੁੰਦਾ ਹੈ। ਜਿਸ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਓ ਹੁੰਦਾ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
  • ਨਾਰੀਅਲ ਦਾ ਪਾਣੀ ਸਿਰ ਦਰਦ ਅਤੇ ਮਾਈਗਰੇਨ ਦੇ ਦਰਦ ਨੂੰ ਦੂਰ ਕਰਨ ਲਈ ਵੀ ਸਭ ਤੋਂ ਵਧੀਆ ਹੈ । ਇਸ ਵਿਚ ਮੌਜੂਦ ਮੈਗਨੇਸ਼ੀਅਮ ਦਰਦ ਤੋਂ ਰਾਹਤ ਪਾਉਣ ਦਾ ਕੰਮ ਕਰਦਾ ਹੈ।
  • ਨਾਰੀਅਲ ਪਾਣੀ ਘੱਟ ਕੈਲੋਰੀ ਵਾਲਾ ਪੀਣ ਵਾਲਾ ਪਾਣੀ ਹੈ। ਇਸ ਵਿਚ ਐਂਟੀ ਆਕਸੀਡੈਂਟਸ, ਅਮੀਨੋ ਐਸਿਡ, ਐਨਜ਼ਾਈਮ, ਬੀ ਕੰਪਲੈਕਸ ਵਿਟਾਮਿਨ ਅਤੇ ਵਿਟਾਮਿਨ ਸੀ ਆਦਿ ਹੁੰਦੇ ਹਨ, ਜੋ ਚਮੜੀ ਨੂੰ ਚਮਕਦਾਰ ਅਤੇ ਨਰਮ ਬਣਾਉਂਦੇ ਹਨ।
  • ਖੋਜ ਅਨੁਸਾਰ ਨਾਰਿਅਲ ਪਾਣੀ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਘਟਾਉਂਦਾ ਹੈ। ਦਰਅਸਲ ਸ਼ੂਗਰ ਰੋਗ ਇਨਸੁਲਿਨ ਦੀ ਘਾਟ ਕਾਰਨ ਸਮੱਸਿਆ ਹੈ। ਨਾਰਿਅਲ ਪਾਣੀ ਇਨਸੁਲਿਨ ਨੂੰ ਵਧਾਉਂਦਾ ਹੈ।
  • ਗੁਰਦੇ ਨੂੰ ਤੰਦਰੁਸਤ ਰੱਖਣ ਲਈ ਨਾਰਿਅਲ ਪਾਣੀ ਦਾ ਸੇਵਨ ਕਰਨਾ ਚੰਗਾ ਹੁੰਦਾ ਹੈ। ਇਹ ਪਿਸ਼ਾਬ ਦੇ ਟ੍ਰੈਕ ਨੂੰ ਸਾਫ ਰੱਖਣ ਵਿਚ ਮਦਦਗਾਰ ਹੈ ਅਤੇ ਗੁਰਦੇ ਵਿਚ ਪੱਥਰ ਵੀ ਨਹੀਂ ਵਧਣ ਦਿੰਦਾ।

The post Cholesterol ਨੂੰ ਕੰਟਰੋਲ ਕਰਨ ‘ਚ ਫ਼ਾਇਦੇਮੰਦ ਹੁੰਦਾ ਹੈ ਨਾਰੀਅਲ ਪਾਣੀ ! appeared first on Daily Post Punjabi.

[ad_2]

Source link