Corona Vaccine tips
ਪੰਜਾਬ

Corona Vaccine: ਜਾਣੋ ਕਿਨ੍ਹਾਂ ਨੂੰ ਨਹੀਂ ਲਗਵਾਉਣੀ ਚਾਹੀਦੀ Covishield ਅਤੇ Covaxin ?

[ad_1]

Corona Vaccine tips: ਭਾਰਤ ‘ਚ ਹਰ ਦਿਨ ਲੱਖਾਂ ਦੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਤੋਂ ਬਚਣ ਲਈ ਸਾਰਿਆਂ ਨੂੰ Social Distancing ਅਤੇ ਸਰਕਾਰ ਦੇ ਦੱਸੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਕੋਰੋਨਾ ਵਾਇਰਸ ਤੋਂ ਬਚਣ ਲਈ ਭਾਰਤ ‘ਚ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਜਿਥੇ ਪਹਿਲਾਂ ਤੋਂ 45 ਸਾਲ ਤੋਂ ਉੱਪਰ ਲੋਕਾਂ ਨੂੰ ਕੋਵੀਸ਼ਿਲਡ (Covishield) ਅਤੇ ਕੋਵੈਕਸਿਨ (Covaxin) ਵੈਕਸੀਨ ਲੱਗ ਰਹੀ ਹੈ। ਉੱਥੇ ਹੀ ਹੁਣ 1 ਮਈ 2021 ਤੋਂ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਵੀ ਵੈਕਸੀਨ ਲੱਗੇਗੀ। ਪਰ ਵੈਕਸੀਨ ਦੇ ਕੁਝ ਸਾਈਡ ਇਫੈਕਟ ਵੀ ਦੇਖਣ ਨੂੰ ਮਿਲ ਰਹੇ ਹਨ। ਇਸ ਬਾਰੇ ਲੋਕਾਂ ਦੇ ਮਨ ‘ਚ ਅਜੇ ਵੀ ਬਹੁਤ ਸਾਰੇ ਸਵਾਲ ਹਨ। ਅਜਿਹੇ ‘ਚ ਕੋਵਿਸ਼ਿਲਡ (Covishield) ਅਤੇ ਕੋਵੈਕਸਿਨ (Covaxin) ਨੇ ਫੈਕਟਸ਼ੀਟ ਜਾਰੀ ਕੀਤੀ ਹੈ। ਇਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਹੜੇ ਲੋਕਾਂ ਨੂੰ ਇਹ ਵੈਕਸੀਨ ਲਗਵਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Corona Vaccine tips
Corona Vaccine tips

ਤਾਂ ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਕੋਰੋਨਾ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ…

ਜਿਨ੍ਹਾਂ ਨੂੰ ਪਹਿਲਾਂ ਤੋਂ ਕਿਸੇ ਚੀਜ਼ ਤੋਂ ਐਲਰਜੀ ਹੋਵੇ: ਜੇ ਕਿਸੇ ਨੂੰ ਪਹਿਲਾਂ ਤੋਂ ਕੋਈ ਐਲਰਜੀ ਹੈ ਤਾਂ ਉਨ੍ਹਾਂ ਨੂੰ ਗਲਤੀ ਨਾਲ ਵੀ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ। ਇਸ ਨਾਲ ਉਨ੍ਹਾਂ ਨੂੰ ਸਾਈਡ ਇਫੈਕਟ ਹੋਣ ਦਾ ਖ਼ਤਰਾ ਹੋ ਸਕਦਾ ਹੈ।

ਤੇਜ਼ ਬੁਖਾਰ ਜਾਂ ਬਲੀਡਿੰਗ ਡਿਸਆਰਡਰ ਵਾਲੇ: ਪਹਿਲਾਂ ਤੋਂ ਹੀ ਤੇਜ਼ ਬੁਖਾਰ ਦੇ ਸ਼ਿਕਾਰ ਲੋਕਾਂ ਨੂੰ ਵੀ ਵੈਕਸੀਨ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਲੀਡਿੰਗ ਡਿਸਆਰਡਰ ਵਾਲੇ ਵੀ ਇਸ ਨੂੰ ਲਗਵਾਉਣ ਤੋਂ ਬਚੋ।

Corona Vaccine tips
Corona Vaccine tips

ਪਹਿਲੀ ਡੋਜ਼ ਤੋਂ ਬਾਅਦ ਰਿਐਕਸ਼ਨ ਹੋਣ ‘ਤੇ: ਜੇ ਕਿਸੇ ਨੂੰ ਪਹਿਲੀ ਡੋਜ਼ ਤੋਂ ਬਾਅਦ ਰਿਐਕਸ਼ਨ ਹੋਇਆ ਹੈ। ਨਾਲ ਹੀ ਤੇਜ਼ ਬੁਖਾਰ ਹੋਣ ‘ਤੇ ਵੈਕਸੀਨ ਲਗਵਾਉਣ ਤੋਂ ਬਚੋ।

ਗਰਭਵਤੀ ਅਤੇ ਬ੍ਰੈਸਟਫੀਡਿੰਗ ਵਾਲੀਆਂ ਔਰਤਾਂ: ਗਰਭਵਤੀ ਅਤੇ ਬ੍ਰੈਸਟਫੀਡਿੰਗ ਵਾਲੀਆਂ ਔਰਤਾਂ ਨੂੰ ਵੀ ਇਸ ਨੂੰ ਨਾ ਲਗਵਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੇ ਤੁਸੀਂ ਵੈਕਸੀਨ ਲਗਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਐਕਸਪਰਟ ਦੀ ਸਲਾਹ ਲੈਣਾ ਨਾ ਭੁੱਲੋ।

ਕੋਈ ਗੰਭੀਰ ਸਿਹਤ ਸਮੱਸਿਆ ਵਾਲੇ: ਜਿਹੜੇ ਲੋਕ ਪਹਿਲਾਂ ਤੋਂ ਹੀ ਕਿਸੀ ਬਿਮਾਰੀ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਵੀ ਇਸ ਨੂੰ ਲਗਵਾਉਣ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਪਹਿਲਾਂ ਤੋਂ ਕੋਈ ਹੋਰ ਵੈਕਸੀਨ ਲਈ ਹੈ ਤਾਂ ਉਹ ਪਹਿਲਾਂ ਡਾਕਟਰ ਨੂੰ ਇਸ ਬਾਰੇ ਦੱਸੋ।

The post Corona Vaccine: ਜਾਣੋ ਕਿਨ੍ਹਾਂ ਨੂੰ ਨਹੀਂ ਲਗਵਾਉਣੀ ਚਾਹੀਦੀ Covishield ਅਤੇ Covaxin ? appeared first on Daily Post Punjabi.

[ad_2]

Source link