Double Mask benefits
ਪੰਜਾਬ

Corona Virus: ਕੀ ਡਬਲ ਮਾਸਕ ਪਾਉਣ ਨਾਲ ਹੋਵੇਗੀ ਦੋਹਰੀ ਸੁਰੱਖਿਆ ?

[ad_1]

Double Mask benefits: ਭਾਰਤ ‘ਚ ਕੋਰੋਨਾ ਦੇ ਕੇਸ ਵੱਡੀ ਗਿਣਤੀ ‘ਚ ਵਧ ਰਹੇ ਹਨ। ਅਜਿਹੇ ‘ਚ ਹਰ ਕਿਸੀ ਨੂੰ Social Distancing ਦੇ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਮਾਸਕ ਪਹਿਨਣ ਦੀ ਹਦਾਇਤ ਵੀ ਦਿੱਤੀ ਜਾ ਰਹੀ ਹੈ। ਇਸੀ ਦੌਰਾਨ ਅਮੇਰਿਕਨ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਦੇ ਅਨੁਸਾਰ, ਕੋਰੋਨਾ ਤੋਂ ਬਚਣ ਲਈ 2 ਮਾਸਕ ਲਗਾਉਣ ਦੀ ਸਲਾਹ ਦਿੱਤੀ ਹੈ। 2 ਮਾਸਕ ਪਹਿਨਣ ਨੂੰ ‘ਡਬਲ ਮਾਸਕਿੰਗ’ ਕਿਹਾ ਜਾਂਦਾ ਹੈ।

ਡਬਲ ਮਾਸਕ ਨਾਲ ਮਿਲੇਗੀ ਦੁੱਗਣੀ ਸੁਰੱਖਿਆ: ਮਾਹਰਾਂ ਦੇ ਅਨੁਸਾਰ ਇਸ ਨਾਲ ਇਸ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਇਸਦੇ ਨਾਲ ਹੀ ਇਸਨੂੰ ਸਹੀ ਤਰੀਕੇ ਨਾਲ ਪਹਿਨਣਾ ਬਹੁਤ ਜ਼ਰੂਰੀ ਹੈ। ਮਾਸਕ ਨੂੰ ਸਹੀ ਢੰਗ ਨਾਲ ਪਹਿਨਣ ਨਾਲ ਇਹ ਹਵਾ ਦੇ ਲੀਕੇਜ਼ ਤੋਂ ਬਚਾਉਣ ਦਾ ਕੰਮ ਕਰਦਾ ਹੈ। ਨਾਲ ਹੀ ਚਿਹਰੇ ‘ਤੇ ਦਬਾਅ ਨੂੰ ਵੀ ਬੈਲੇਂਸ ਕਰਦੇ ਹਨ। ਇਸ ਦੇ ਨਾਲ ਹੀ ਮਾਸਕ ਨੂੰ ਸਹੀ ਤਰੀਕੇ ਨਾਲ ਪਹਿਨਕੇ ਹੀ ਕੋਰੋਨਾ ਤੋਂ ਬਚਾਅ ਕੀਤਾ ਜਾ ਸਕਦਾ ਹੈ। ਯੂਐਸ ਦੇ ਸਿਹਤ ਵਿਭਾਗ ਦੇ ਅਨੁਸਾਰ ਸਿਰਫ਼ ਸਰਜੀਕਲ ਮਾਸਕ ਪਹਿਨਣ ਨਾਲ ਕਫ਼ ਦੇ ਛਿੱਟਿਆਂ ‘ਚ ਸਿਰਫ 56.1 ਪ੍ਰਤੀਸ਼ਤ ਬਚਾਅ ਰਹਿੰਦਾ ਹੈ। ਕੱਪੜੇ ਦਾ ਮਾਸਕ ਸਿਰਫ 51.4 ਪ੍ਰਤੀਸ਼ਤ ਰੱਖਿਆ ਕਰਦਾ ਹੈ। ਇਸ ਤੋਂ ਇਲਾਵਾ ਮਾਸਕ ਨੂੰ ਗੱਠ ਲਗਾਕੇ ਪਹਿਨਣ ਨਾਲ ਇਸ ਨਾਲ 77 ਪ੍ਰਤੀਸ਼ਤ ਸੁਰੱਖਿਆ ਮਿਲਦੀ ਹੈ। ਉੱਥੇ ਹੀ ਦੋਵਾਂ ਨੂੰ ਇਕੱਠੇ ਪਾਉਣਾ ਜ਼ਿਆਦਾ ਲਾਭਕਾਰੀ ਰਹੇਗਾ। ਇਹ ਸੰਕ੍ਰਮਣ ਕਣਾਂ ਤੋਂ ਕਰੀਬ 85.4 ਪ੍ਰਤੀਸ਼ਤ ਤੱਕ ਬਚਾਅ ਕਰਦਾ ਹੈ।

Double Mask benefits
Double Mask benefits

ਸਹੀ ਤਰੀਕੇ ਨਾਲ ਮਾਸਕ ਪਹਿਨਣਾ ਜ਼ਰੂਰੀ: ਉੱਥੇ ਹੀ ਸੰਕ੍ਰਮਣ ਤੋਂ ਬਚਣ ਲਈ ਮਾਸਕ ਨੂੰ ਸਹੀ ਤਰੀਕੇ ਨਾਲ ਪਾਉਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ਨੂੰ ਪਹਿਨਕੇ ਸਾਹ ਲੈਣ ‘ਚ ਮੁਸ਼ਕਲ ਨਹੀਂ ਹੋਣੀ ਚਾਹੀਦੀ। ਅਸਲ ‘ਚ ਡਬਲ ਮਾਸਕ ਟਾਈਟ ਲੱਗ ਸਕਦਾ ਹੈ। ਇਸ ਦੇ ਲਈ ਬਾਹਰ ਜਾਣ ਤੋਂ ਪਹਿਲਾਂ ਇਸ ਨੂੰ ਘਰ ‘ਚ ਪਹਿਨ ਕੇ ਕੁਝ ਦੇਰ ਲਈ ਚੱਲੋ। ਤਾਂ ਕਿ ਇਸਦੀ ਫਿਟਿੰਗ ਅਤੇ ਆਰਾਮ ਦਾ ਪਤਾ ਚੱਲ ਸਕੇ। ਨਾਲ ਹੀ ਬੋਲਣ ‘ਚ ਕਿਸੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ। ਡਬਲ ਮਾਸਕਿੰਗ ਲਈ ਸਰਜੀਕਲ ਜਾਂ ਡਿਸਪੋਸੇਜਲ ਮਾਸਕ ਚੁਣੋ। ਇਸਦੇ ਲਈ N-95 ਨਾ ਖਰੀਦੋ। ਜੇ ਤੁਸੀਂ ਚਾਹੋ ਤਾਂ ਦੋ ਲੇਅਰ ਵਾਲੇ ਕੱਪੜਿਆਂ ਦਾ ਮਾਸਕ ਪਾ ਸਕਦੇ ਹੋ। ਇਸ ਤੋਂ ਇਲਾਵਾ ਸਰਜੀਕਲ ਮਾਸਕ ਦੇ ਉੱਪਰ ਕੱਪੜੇ ਦਾ ਮਾਸਕ ਵੀ ਪਾਇਆ ਜਾ ਸਕਦਾ ਹੈ। ਨਾਲ ਹੀ ਮਾਸਕ ਨੂੰ ਸੈਨੀਟਾਈਜ਼ਰ ਜਾਂ ਕਿਸੇ ਹੋਰ ਕੈਮੀਕਲ ਕੀਟਾਣੂਨਾਸ਼ਕ ਨਾਲ ਸਾਫ ਨਾ ਕਰੋ। ਹਮੇਸ਼ਾਂ ਸਾਫ-ਸੁਥਰਾ ਮਾਸਕ ਪਹਿਨੋ। ਗੰਦੇ ਅਤੇ ਜਾਂ ਕਿਸੀ ਹੋਰ ਦੇ ਮਾਸਕ ਪਹਿਨਣ ਦੀ ਗਲਤੀ ਨਾ ਕਰੋ।

ਅਜਿਹਾ ਮਾਸਕ ਪਹਿਨਣ ਤੋਂ ਬਚੋ: ਮਾਸਕ ਹਮੇਸ਼ਾਂ ਫਿਟਿੰਗ ਅਤੇ ਆਰਾਮਦਾਇਕ ਵਾਲਾ ਪਹਿਨੋ। ਢਿੱਲਾ ਮਾਸਕ ਪਹਿਨਣ ਤੋਂ ਪਰਹੇਜ਼ ਕਰੋ। ਜੇ ਤੁਹਾਡੇ ਮਾਸਕ ਦੇ ਉੱਪਰ ਤੋਂ ਹਵਾ (ਸਾਹ) ਸਹੀ ਤਰੀਕੇ ਨਾਲ ਨਿਕਲ ਰਹੀ ਹੈ ਤਾਂ ਸਮਝ ਜਾਓ ਇਸਦੀ ਫਿਟਿੰਗ ਸਹੀ ਹੈ। ਇਸਦੇ ਨਾਲ ਤੇਜ਼ੀ ਨਾਲ ਸਾਹ ਲੈਣ ਅਤੇ ਹਵਾ ਦਾ ਦਬਾਅ ਅੱਖਾਂ ‘ਤੇ ਪਵੇ ਤਾਂ ਇਸਦਾ ਮਤਲਬ ਹੈ ਕਿ ਡਬਲ ਮਾਸਕਿੰਗ ‘ਚ ਵੀ ਹਵਾ ਦਾ ਫਲੋ ਇੱਕਦਮ ਪਰਫੈਕਟ ਹੈ। ਕੋਰੋਨਾ ਦਾ ਦੂਜਾ ਸਟ੍ਰੈੱਸ ਹਵਾ ਨਾਲ ਫੈਲਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਲਈ ਘਰ ‘ਚ ਵੀ ਮਾਸਕ ਪਾਓ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ‘ਚ ਕੋਰੋਨਾ ਦੇ ਲੱਛਣ ਹਨ। ਪਰ ਰਿਪੋਰਟ ‘ਚ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਉਹ ਲੋਕ ਕੁਝ ਦਿਨਾਂ ਤੱਕ Quarantine ਰਹੋ। ਇਸ ਤੋਂ ਇਲਾਵਾ ਘਰ ‘ਚ ਕੋਈ ਪੋਜ਼ੀਟਿਵ ਮਰੀਜ਼ ਹੋਣ ‘ਤੇ ਖੁਦ ਨੂੰ ਵੀ ਸੰਕਰਮਿਤ ਸਮਝਕੇ ਘਰ ‘ਚ ਹੀ ਰਹੋ। ਨਾਲ ਹੀ ਘਰ ‘ਚ ਵੀ ਮਾਸਕ ਪਹਿਨੋ।

The post Corona Virus: ਕੀ ਡਬਲ ਮਾਸਕ ਪਾਉਣ ਨਾਲ ਹੋਵੇਗੀ ਦੋਹਰੀ ਸੁਰੱਖਿਆ ? appeared first on Daily Post Punjabi.

[ad_2]

Source link