Dry Skin tips
ਪੰਜਾਬ

Dry Skin ਲਈ ਇਸ ਤੋਂ ਬੈਸਟ ਫੇਸਪੈਕ ਹੋਰ ਕੋਈ ਨਹੀਂ, ਦੁੱਧ ‘ਚ ਮਿਲਾਕੇ ਲਗਾਓ ਬਸ ਇਹ 2 ਚੀਜ਼ਾਂ

[ad_1]

Dry Skin tips: ਵੱਧਦੀ ਉਮਰ, ਪ੍ਰਦੂਸ਼ਣ, ਮੌਸਮ ਅਤੇ ਰੁਟੀਨ ‘ਚ ਗੜਬੜੀ ਕਾਰਨ ਸਕਿਨ ‘ਚ ਵਿਟਾਮਿਨ-ਸੀ ਦੀ ਕਮੀ ਹੋ ਜਾਂਦੀ ਹੈ। ਇਸ ਦੇ ਕਾਰਨ ਸਕਿਨ ਰੁੱਖੀ ਅਤੇ ਫਟੀ-ਫਟੀ ਲੱਗਣ ਲੱਗਦੀ ਹੈ। ਅਜਿਹੀ ਸਕਿਨ ਲਾਲ, ਪਪੜੀਦਾਰ ਅਤੇ ਖਾਰਸ਼ ਵਾਲੀ ਹੋ ਸਕਦੀ ਹੈ ਜਿਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਪਰ ਤੁਸੀਂ ਐਂਟੀਮਾਈਕਰੋਬਲ ਗੁਣਾਂ ਨਾਲ ਭਰਪੂਰ ਹੋਮਮੇਡ ਪੈਕ ਲਗਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਪੈਕ ਬਣਾਉਣ ਦਾ ਤਰੀਕਾ…

Dry Skin tips
Dry Skin tips

ਇਸ ਦੇ ਲਈ ਤੁਹਾਨੂੰ ਚਾਹੀਦਾ…

  • ਕੱਚਾ ਦੁੱਧ – 2 ਚੱਮਚ
  • ਬਦਾਮ ਪਾਊਡਰ – 1/4 ਚੱਮਚ
  • ਖੰਡ ਪਾਊਡਰ – 1/4 ਚੱਮਚ
  • ਮਸੂਰ ਦਾਲ ਪਾਊਡਰ – 1/4 ਚੱਮਚ
  • ਸ਼ਹਿਦ – 1/4 ਚੱਮਚ
  • ਸਕਿਨ ਆਇਲ – 1 ਚੱਮਚ

ਪੈਕ ਬਣਾਉਣ ਦਾ ਤਰੀਕਾ: ਸਭ ਤੋਂ ਪਹਿਲਾਂ ਇਕ ਬਾਊਲ ‘ਚ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਫਿਰ ਇਸ ‘ਚ ਆਪਣੀ ਸਕਿਨ ਦੇ ਅਨੁਸਾਰ ਨਾਰੀਅਲ, ਬਦਾਮ ਜਾਂ ਜੈਤੂਨ ਦਾ ਤੇਲ ਮਿਲਾਓ। ਜੇ ਸਕਿਨ ਜ਼ਿਆਦਾ ਡ੍ਰਾਈ ਹੈ ਤਾਂ ਤੁਸੀਂ ਐਲੋਵੇਰਾ ਜੈੱਲ ਵੀ ਮਿਲਾ ਸਕਦੇ ਹੋ। ਹੁਣ ਇਸ ਨੂੰ 10 ਮਿੰਟ ਲਈ ਇਸ ਤਰ੍ਹਾਂ ਹੀ ਛੱਡ ਦਿਓ।

Dry Skin tips
Dry Skin tips

ਪੈਕ ਲਗਾਉਣ ਦਾ ਤਰੀਕਾ: ਸਭ ਤੋਂ ਪਹਿਲਾਂ ਗੁਲਾਬ ਜਲ ਜਾਂ ਕਲੀਂਜ਼ਿੰਗ ਮਿਲਕ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਤਾਂ ਕਿ ਧੂੜ-ਮਿੱਟੀ ਨਿਕਲ ਜਾਵੇ। ਇਸ ਤੋਂ ਬਾਅਦ ਪੈਕ ਦੀ ਮੋਟੀ ਲੇਅਰ ਚਿਹਰੇ ‘ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ। ਫਿਰ ਗੁਲਾਬ ਜਲ ਲਗਾ ਕੇ ਹਲਕੀ ਜਿਹੀ ਮਸਾਜ ਕਰੋ ਅਤੇ ਉਸ ਤੋਂ ਬਾਅਦ ਠੰਡੇ ਪਾਣੀ ਨਾਲ ਧੋਵੋ। ਆਖਿਰ ‘ਚ ਡੇਅ ਜਾਂ ਨਾਈਟ ਕਰੀਮ ਜਾਂ ਐਲੋਵੇਰਾ ਜੈੱਲ ਲਗਾਕੇ ਚਿਹਰੇ ‘ਤੇ ਮਸਾਜ ਕਰੋ। ਦੁੱਧ ‘ਚ ਫੈਟ ਅਤੇ moisturizer ਗੁਣ ਹੁੰਦੇ ਹਨ ਜੋ ਸਕਿਨ ਨੂੰ ਹਾਈਡ੍ਰੇਟ ਅਤੇ ਨਮੀਯੁਕਤ ਰੱਖਦੇ ਹਨ। ਨਾਲ ਹੀ ਪੈਕ ‘ਚ ਮੌਜੂਦ ਐਂਟੀ ਆਕਸੀਡੈਂਟ ਗੁਣ ਸਕਿਨ ਦੇ ਡੈਮੇਜ਼ ਸੈੱਲਜ਼ ਨੂੰ ਰਿਪੇਅਰ ਕਰਨ ‘ਚ ਵੀ ਮਦਦਗਾਰ ਹੈ। ਇਸ ਨਾਲ ਸਕਿਨ ਨੂੰ ਪੋਸ਼ਕ ਤੱਤ ਮਿਲਦੇ ਹਨ ਜਿਸ ਨਾਲ ਉਹ ਡ੍ਰਾਈ ਨਹੀਂ ਹੁੰਦੀ।

ਧਿਆਨ ‘ਚ ਰੱਖੋ ਇਹ ਗੱਲਾਂ: ਇਹ ਯਾਦ ਰੱਖੋ ਕਿ ਜੇ ਕੋਈ ਚੀਜ਼ ਤੁਹਾਡੀ ਸਕਿਨ ਨੂੰ ਸੂਟ ਨਹੀਂ ਕਰਦੀ ਤਾਂ ਇਸ ਦੀ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਹਫ਼ਤੇ ‘ਚ ਘੱਟੋ-ਘੱਟ 2-3 ਦਿਨ ਇਸ ਪੈਕ ਨੂੰ ਨਿਯਮਤ ਰੂਪ ‘ਚ ਜ਼ਰੂਰ ਲਗਾਓ ਨਹੀਂ ਤਾਂ ਮਨਚਾਹਿਆ ਰਿਜ਼ਲਟ ਨਹੀਂ ਮਿਲੇਗਾ।

The post Dry Skin ਲਈ ਇਸ ਤੋਂ ਬੈਸਟ ਫੇਸਪੈਕ ਹੋਰ ਕੋਈ ਨਹੀਂ, ਦੁੱਧ ‘ਚ ਮਿਲਾਕੇ ਲਗਾਓ ਬਸ ਇਹ 2 ਚੀਜ਼ਾਂ appeared first on Daily Post Punjabi.

[ad_2]

Source link