Post Hair Color tips
ਪੰਜਾਬ

Hair Color ਕਰਵਾਉਣ ਤੋਂ ਬਾਅਦ ਫੋਲੋ ਕਰੋ ਇਹ ਟਿਪਸ, ਲੰਬੇ ਸਮੇਂ ਤੱਕ ਟਿਕਿਆ ਰਹੇਗਾ ਕਲਰ

[ad_1]

Post Hair Color tips: Hair Cut ਦੀ ਤਰ੍ਹਾਂ ਅੱਜ ਕੱਲ ਕੁੜੀਆਂ ‘ਚ ਹੇਅਰ ਕਲਰ ਦਾ ਵੀ ਟਰੈਂਡ ਚੱਲ ਰਿਹਾ ਹੈ। ਇਸ ਨਾਲ ਲੁੱਕ ਚੇਂਜ ਹੋਣ ਦੇ ਨਾਲ ਸੁੰਦਰਤਾ ਨਿਖ਼ਰ ਕੇ ਸਾਹਮਣੇ ਆਉਂਦੀ ਹੈ। ਪਰ ਹੇਅਰ ਕਲਰ ਦਾ ਰੰਗ ਬਰਕਰਾਰ ਰੱਖਣ ਲਈ ਇਸ ਦਾ ਕੁਝ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਨਹੀਂ ਤਾਂ ਹੇਅਰ ਕੇਅਰ ‘ਚ ਕੀਤੀਆਂ ਗਈਆਂ ਕੁਝ ਗਲਤੀਆਂ ਦੇ ਕਾਰਨ ਸਮੇਂ ਤੋਂ ਪਹਿਲਾਂ ਰੰਗ ਫੇਡ ਹੋਣ ਦੀ ਸਮੱਸਿਆ ਹੋ ਸਕਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਉਨ੍ਹਾਂ ਗਲਤੀਆਂ ਬਾਰੇ ਦੱਸਦੇ ਹੋਏ ਕਲਰ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਕੁਝ ਖਾਸ ਟਿਪਸ ਦਿੰਦੇ ਹਾਂ।

Post Hair Color tips
Post Hair Color tips

ਜ਼ਿਆਦਾ ਗਰਮ ਪਾਣੀ ਨਾਲ ਵਾਲ ਧੋਣ ਤੋਂ ਬਚੋ: ਜੇ ਤੁਸੀਂ ਆਪਣੇ ਵਾਲ ਧੋਣ ਲਈ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਕਰਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲ ਦਿਓ। ਇਸ ਨਾਲ ਵਾਲ ਡੈਮੇਜ਼ ਹੋਣ ਦੇ ਨਾਲ ਇਸ ਦਾ ਰੰਗ ਵੀ ਜਲਦੀ ਹੀ ਉਤਰ ਸਕਦਾ ਹੈ। ਦਰਅਸਲ ਗਰਮ ਪਾਣੀ ਨਾਲ ਵਾਲਾਂ ਦੇ ਕਿਉਟਿਕਲਸ ਖੁੱਲ੍ਹ ਜਾਂਦੇ ਹਨ। ਅਜਿਹੇ ‘ਚ ਹੇਅਰ ਕਲਰ ਖ਼ਰਾਬ ਜਾਂ ਫੇਡ ਹੋਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਵਾਲ ਧੋਣ ਲਈ ਕੋਸੇ ਪਾਣੀ ਦੀ ਵਰਤੋਂ ਕਰੋ। ਇਸ ਨਾਲ ਸਕੈਲਪ ਨੂੰ ਜੜ੍ਹ ਤੋਂ ਪੋਸ਼ਣ ਅਤੇ ਮਜ਼ਬੂਤੀ ਮਿਲੇਗੀ। ਨਾਲ ਹੀ ਹੇਅਰ ਕਲਰ ਲੰਬੇ ਸਮੇਂ ਤੱਕ ਟਿਕਿਆ ਰਹੇਗਾ।

Post Hair Color tips
Post Hair Color tips

ਸਹੀ ਸ਼ੈਂਪੂ ਦੀ ਵਰਤੋਂ ਕਰੋ: ਹੇਅਰ ਕਲਰ ਕਰਵਾਉਣ ਤੋਂ ਬਾਅਦ ਮਾਹਿਰਾਂ ਦੁਆਰਾ ਦੱਸੇ ਸ਼ੈਂਪੂ ਦੀ ਹੀ ਵਰਤੋਂ ਕਰੋ। ਅਸਲ ‘ਚ ਇਹ ਕਲਰ ਪ੍ਰੋਟੈਕਟਿੰਗ ਸ਼ੈਂਪੂ ਹਨ ਜੋ ਲੰਬੇ ਸਮੇਂ ਤੱਕ ਹੇਅਰ ਕਲਰ ਬਰਕਰਾਰ ਰੱਖਣ ‘ਚ ਸਹਾਇਤਾ ਕਰਦੇ ਹਨ। ਇਸ ‘ਚ ਮੌਜੂਦ ingredients ਕਲਰ ਨੂੰ ਜਲਦੀ ਫੇਡ ਹੋਣ ਅਤੇ ਵਾਲਾਂ ਨੂੰ ਡੈਮੇਜ਼ ਹੋਣ ਤੋਂ ਰੋਕਦੇ ਹਨ। ਇਸਦੇ ਉਲਟ ਕੋਈ ਵੀ ਸ਼ੈਂਪੂ ਲਗਾਉਣ ਨਾਲ ਹੇਅਰ ਕਲਰ ਫੇਡ ਹੋ ਸਕਦਾ ਹੈ। ਅਜਿਹੇ ‘ਚ ਸਿਰਫ ਹੇਅਰ ਕਲਰ ਪ੍ਰੋਟੈਕਟਿੰਗ ਸ਼ੈਂਪੂ ਦੀ ਹੀ ਵਰਤੋਂ ਕਰੋ।

ਹੀਟ ਪ੍ਰੋਟੈਕਟਰ ਦੀ ਕਰੋ ਵਰਤੋਂ: ਅੱਜ ਕੱਲ ਕੁੜੀਆਂ ਵਾਲਾਂ ਨੂੰ ਅਲੱਗ-ਅਲੱਗ ਲੁੱਕ ਦੇਣ ਲਈ ਹੀਟਿੰਗ ਟੂਲਸ ਦੀ ਵਰਤੋਂ ਕਰਦੀਆਂ ਹਨ। ਪਰ ਕਲਰਡ ਵਾਲਾਂ ‘ਤੇ ਇਸ ਦਾ ਸਿੱਧੇ ਇਸਤੇਮਾਲ ਕਰਨ ਨਾਲ ਕਲਰ ਫੇਡ ਹੋ ਸਕਦਾ ਹੈ। ਅਜਿਹੇ ‘ਚ ਇਸਤੇਮਾਲ ਕਰਨ ਤੋਂ ਪਹਿਲਾਂ ਵਾਲਾਂ ‘ਤੇ ਹੀਟ ਪ੍ਰੋਟੈਕਟਰ ਸਪਰੇਅ ਲਗਾਓ। ਇਸ ‘ਚ ਮੌਜੂਦ ਸਿਲੀਕੋਸਿਸ ਅਤੇ Moisturizing ਏਜੰਟ ਵਾਲਾਂ ਨੂੰ ਡੈਮੇਜ਼ ਹੋਣ ਤੋਂ ਰੋਕਦਾ ਹੈ। ਨਾਲ ਹੀ ਰੰਗ ਨੂੰ ਬਰਕਰਾਰ ਰੱਖਣ ਨਾਲ ਵਾਲ ਜ਼ਿਆਦਾ ਖੂਬਸੂਰਤ ਦਿਖਾਈ ਦੇਣਗੇ। ਤੇਜ਼ ਧੁੱਪ ਦੀ ਰੌਸ਼ਨੀ ਦੇ ਕਾਰਨ ਵੀ ਹੇਅਰ ਕਲਰ ਜਲਦੀ ਫੇਡ ਹੋ ਸਕਦਾ ਹੈ। ਨਾਲ ਹੀ ਵਾਲ ਸੁੱਕੇ-ਬੇਜਾਨ ਅਤੇ ਗੰਦੇ ਨਜਰ ਆਉਣ ਲੱਗਦੇ ਹਨ। ਅਜਿਹੇ ‘ਚ ਘਰ ਛੱਡਣ ਤੋਂ ਪਹਿਲਾਂ ਵਾਲਾਂ ਨੂੰ ਕੈਪ ਜਾਂ ਕੋਟਨ ਦੇ ਕੱਪੜੇ ਨਾਲ ਕਵਰ ਕਰੋ।

The post Hair Color ਕਰਵਾਉਣ ਤੋਂ ਬਾਅਦ ਫੋਲੋ ਕਰੋ ਇਹ ਟਿਪਸ, ਲੰਬੇ ਸਮੇਂ ਤੱਕ ਟਿਕਿਆ ਰਹੇਗਾ ਕਲਰ appeared first on Daily Post Punjabi.

[ad_2]

Source link