[ad_1]
Smart Watch side effects: ਸਮਾਰਟਫੋਨ ਤੋਂ ਬਾਅਦ ਹੁਣ ਲੋਕ ਸਮਾਰਟਵਾਚ ਪ੍ਰਤੀ ਵੀ ਬਹੁਤ ਕ੍ਰੇਜ਼ ਵਧਾ ਰਹੇ ਹਨ। ਹੁਣ ਲੋਕ ਫੈਸ਼ਨ ਦੇ ਤੌਰ ‘ਤੇ ਸਮਾਰਟਵਾਚ ਪਹਿਨਣਾ ਪਸੰਦ ਕਰਦੇ ਹਨ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਮਾਰਟ ਵਾਚ ਦਾ ਕ੍ਰੇਜ਼ ਦੇਖਿਆ ਜਾ ਸਕਦਾ ਹੈ। ਉੱਥੇ ਹੀ ਨੌਜਵਾਨਾਂ ਦੇ ਵੱਧ ਰਹੇ ਕ੍ਰੇਜ਼ ਨੂੰ ਦੇਖਦੇ ਹੋਏ ਬਜ਼ਾਰ ‘ਚ ਲਗਾਤਾਰ ਕੰਪਨੀਆਂ ਇੱਕ ਤੋਂ ਵੱਧ ਕੇ ਸਮਾਰਟਵਾਚ ਪੇਸ਼ ਕਰ ਰਹੇ ਹਨ ਜਿਸ ਨੂੰ ਲੋਕ ਵੀ ਬਹੁਤ ਪਸੰਦ ਕਰ ਰਹੇ ਹਨ। ਕਈ ਕੰਪਨੀਆਂ ਦਾ ਦਾਅਵਾ ਹੈ ਕਿ ਇਹ ਸਮਾਰਟਵਾਚ ਲੋਕਾਂ ਦੀ ਸਿਹਤ ਨੂੰ ਚੰਗੀ ਤਰ੍ਹਾਂ ਮੋਨੀਟਰ ਕਰ ਸਕਦੀਆਂ ਹਨ। ਪਰ ਇਸ ਦੇ ਨਾਲ ਹੀ ਇਸ ਨੂੰ ਪਹਿਨਣ ਨਾਲ ਸਿਹਤ ਨੂੰ ਕਈ ਨੁਕਸਾਨ ਵੀ ਹਨ ਆਓ ਜਾਣਦੇ ਹਾਂ-

ਜਾਣੋ ਹੈਲਥ ਲਈ ਕਿਵੇਂ ਨੁਕਸਾਨਦੇਹ ਹੈ ਸਮਾਰਟਵਾਚ: ਮਾਹਰਾਂ ਦੇ ਅਨੁਸਾਰ ਸਮਾਰਟਵਾਚ ਦੀ ਜ਼ਿਆਦਾ ਵਰਤੋਂ ਨੁਕਸਾਨਦੇਹ ਹੋ ਸਕਦੀ ਹੈ। ਦਰਅਸਲ ਸਮਾਰਟਵਾਚਸ ਇਲੈਕਟ੍ਰੋਮੈਗਨੈਟਿਕ ਫੀਲਡ (EMF) ਰੇਡੀਏਸ਼ਨ ਪੈਦਾ ਕਰਦੀ ਹੈ ਜੋ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ ਇਸ ਤੋਂ ਇਲਾਵਾ ਰੇਡੀਏਸ਼ਨ ਦੇ ਸਿਹਤ ‘ਤੇ ਵੀ ਬਹੁਤ ਮਾੜੇ ਅਸਰ ਹੁੰਦੇ ਹਨ।

ਜਾਣੋ ਸਮਾਰਟਵਾਚ ਪਹਿਨਣ ਦੇ ਕੀ ਹਨ Side Effects ?
- ਜੇ ਕੋਈ ਵਿਅਕਤੀ 24 ਘੰਟੇ ਸਮਾਰਟਵਾਚ ਪਹਿਨਦਾ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਸ ਨਾਲ ਪੈਦਾ ਹੋਣ ਵਾਲੀ ਰੇਡੀਏਸ਼ਨ ਨਾਲ ਸਿਰਦਰਦ ਦੀ ਸਮੱਸਿਆ ਹੋ ਸਕਦੀ ਹੈ ਇਸ ਲਈ ਸਮਾਰਟਵਾਚ ਨੂੰ ਲੰਬੇ ਸਮੇਂ ਤੱਕ ਨਹੀਂ ਪਹਿਨਣਾ ਚਾਹੀਦਾ।
- ਅਸੀਂ ਅਕਸਰ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਦੇਰ ਰਾਤ ਤੱਕ ਸਮਾਰਟ ਵਾਚ ਦੀ ਵਰਤੋਂ ਕਰਦੇ ਰਹਿੰਦੇ ਹਨ ਜਿਸ ਨਾਲ ਉਨ੍ਹਾਂ ਦੀ ਨੀਂਦ ਦੀ ਰੁਟੀਨ ਖਰਾਬ ਹੋ ਜਾਂਦੀ ਹੈ। ਨੀਂਦ ਨਾ ਪੂਰੀ ਹੋਣ ਨਾਲ ਮੂਡ ਸਵਿੰਗ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
- ਕੁਝ ਲੋਕ ਵਾਰ-ਵਾਰ ਆਪਣੀ ਸਮਾਰਟਵਾਚ ਨੂੰ ਦੇਖਦੇ ਰਹਿੰਦੇ ਹਨ ਜਿਸ ਕਾਰਨ ਉਹ ਦੂਜੇ ਕੰਮਾਂ ‘ਤੇ ਫੋਕਸ ਨਹੀਂ ਕਰ ਪਾਉਂਦੇ, ਇਸ ਸਮੱਸਿਆ ਨੂੰ ਬਾਡੀ ਡਿਸਮੋਰਫੀਆ ਕਿਹਾ ਜਾਂਦਾ ਹੈ। ਇਸ ਲਈ ਸਮਾਰਟਵਾਚ ਦਾ ਇੱਕ ਲਿਮਿਟ ਦੇ ਅਨੁਸਾਰ ਹੀ ਇਸਤੇਮਾਲ ਕਰਨਾ ਚਾਹੀਦਾ ਹੈ।
The post Health ਨੂੰ Monitor ਕਰਨ ਤੋਂ ਇਲਾਵਾ ਸਿਹਤ ਲਈ ਨੁਕਸਾਨਦਾਇਕ ਵੀ ਹੈ Smart Watch, ਜਾਣੋ ਕਿਵੇਂ ? appeared first on Daily Post Punjabi.
[ad_2]
Source link