Sweet lime juice benefits
ਪੰਜਾਬ

Health Tip: ਗਰਮੀਆਂ ‘ਚ ਪੀਓ ਮੌਸਮੀ ਦਾ ਜੂਸ, ਹੋਣਗੇ 8 ਹੈਰਾਨੀਜਨਕ ਫ਼ਾਇਦੇ

[ad_1]

Sweet lime juice benefits: ਗਰਮੀਆਂ ‘ਚ ਡੀਹਾਈਡਰੇਸ਼ਨ ਦੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ। ਇਸ ਤੋਂ ਬਚਣ ਲਈ ਤੁਸੀਂ ਡੇਲੀ ਡਾਇਟ ‘ਚ ਪਾਣੀ ਦੇ ਨਾਲ ਮੌਸੰਬੀ ਦਾ ਜੂਸ ਵੀ ਸ਼ਾਮਿਲ ਕਰ ਸਕਦੇ ਹੋ। ਇਸ ‘ਚ ਵਿਟਾਮਿਨ ਸੀ, ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ। ਉੱਥੇ ਹੀ ਕੋਲੈਸਟ੍ਰੋਲ ਕੰਟਰੋਲ ਰਹਿਣ ਦੇ ਨਾਲ ਹੋਰ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ।

Sweet lime juice benefits
Sweet lime juice benefits

ਇਮਿਊਨਿਟੀ ਹੋਵੇਗੀ ਬੂਸਟ: ਮੌਸਮੀ ਵਿਟਾਮਿਨ ਸੀ, ਡੀ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੀ ਹੈ। ਅਜਿਹੇ ‘ਚ ਇਸ ਦਾ ਜੂਸ ਪੀਣ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਨਾਲ ਹੀ ਦਿਨ ਭਰ ਤਾਜ਼ਗੀ ਮਹਿਸੂਸ ਹੁੰਦੀ ਹੈ। ਉੱਥੇ ਹੀ ਦੁਨੀਆਂ ਭਰ ‘ਚ ਕੋਰੋਨਾ ਤੋਂ ਬਚਣ ਲਈ ਇਸ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਮੋਸਮੀ ‘ਚ ਐਂਟੀ-ਹਾਈਪਰਲਿਪੀਡੈਮਿਕ ਹੁੰਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਸਰੀਰ ‘ਚ ਕੋਲੇਸਟ੍ਰੋਲ ਨੂੰ ਘਟਾਉਣ ‘ਚ ਮਦਦ ਕਰਦਾ ਹੈ। ਇਸ ਲਈ ਹਾਈ ਕੋਲੇਸਟ੍ਰੋਲ ਤੋਂ ਪੀੜਤ ਲੋਕਾਂ ਨੂੰ ਇਸ ਨੂੰ ਆਪਣੀ ਡੇਲੀ ਡਾਇਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

Sweet lime juice benefits

ਗਠੀਆ ਨੂੰ ਘਟਾਉਣ ‘ਚ ਮਦਦਗਾਰ: ਗਠੀਏ ਤੋਂ ਪੀੜਤ ਲੋਕਾਂ ਨੂੰ ਆਪਣੀ ਡਾਇਟ ‘ਚ ਮੌਸਮੀ ਦਾ ਜੂਸ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ‘ਚ ਮੌਜੂਦ ਐਂਟੀ-ਇਨਫਲੇਮੇਟਰੀ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਗਠੀਏ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਅਸਥਮਾ ਦੇ ਰੋਗੀਆਂ ਲਈ ਮੌਸਮੀ ਦਾ ਜੂਸ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਨੂੰ ਜੂਸ ‘ਚ ਥੋੜ੍ਹਾ ਜਿਹਾ ਜੀਰਾ ਅਤੇ ਅਦਰਕ ਮਿਲਾਕੇ ਪੀਣਾ ਚਾਹੀਦਾ ਹੈ। ਅਕਸਰ ਮੌਸਮ ਬਦਲਣ ਨਾਲ ਜ਼ੁਕਾਮ ਅਤੇ ਖੰਘ ਹੋਣ ਦਾ ਖ਼ਤਰਾ ਹੁੰਦਾ ਹੈ। ਅਜਿਹੇ ‘ਚ ਇਸ ਤੋਂ ਬਚਣ ਅਤੇ ਜਲਦੀ ਠੀਕ ਹੋਣ ‘ਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਕਿਸੇ ਕਿਸਮ ਦੀ ਐਲਰਜੀ ਹੋਣ ‘ਤੇ ਵੀ ਮੌਸਮੀ ਦਾ ਜੂਸ ਫ਼ਾਇਦੇਮੰਦ ਹੁੰਦਾ ਹੈ।

ਕਬਜ਼ ਤੋਂ ਛੁਟਕਾਰਾ: ਮੌਸਮੀ ‘ਚ ਪਾਏ ਜਾਣ ਵਾਲੇ ਐਸਿਡ ਅੰਤੜੀਆਂ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਕੇ ਕਬਜ਼ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਕਬਜ਼ ਤੋਂ ਪੀੜਤ ਲੋਕਾਂ ਨੂੰ ਮੌਸਮੀ ਦਾ ਜੂਸ ਜ਼ਰੂਰ ਲੈਣਾ ਚਾਹੀਦਾ ਹੈ। ਭਾਰ ਘਟਾਉਣ ਵਾਲੇ ਲੋਕਾਂ ਨੂੰ ਆਪਣੀ ਡਾਇਟ ‘ਚ ਮੌਸਮੀ ਦਾ ਜੂਸ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ‘ਚ ਮੌਜੂਦ ਪੌਸ਼ਟਿਕ ਤੱਤ ਸਰੀਰ ‘ਚ ਜਮਾ ਐਕਸਟਰਾ ਚਰਬੀ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਅਜਿਹੇ ‘ਚ ਵਿਅਕਤੀ ਸਹੀ ਸ਼ੇਪ ਮਿਲਦੀ ਹੈ। ਵਿਟਾਮਿਨ ਸੀ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਮੌਸਮੀ ਸਕਿਨ ਇੰਫੈਕਸ਼ਨ ਤੋਂ ਬਚਾਉਂਦੀ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਮੌਜੂਦ ਗੰਦਗੀ ਬਾਹਰ ਨਿਕਲਦੀ ਹੈ। ਅਜਿਹੇ ‘ਚ ਸਕਿਨ ਸੰਬੰਧੀ ਸਮੱਸਿਆਵਾਂ ਦੂਰ ਹੋ ਕੇ ਚਿਹਰਾ ਸਾਫ, ਨਿਖਰਿਆ, ਗਲੋਇੰਗ ਅਤੇ ਖਿਲਿਆ-ਖਿਲਿਆ ਨਜ਼ਰ ਆਉਂਦਾ ਹੈ।

The post Health Tip: ਗਰਮੀਆਂ ‘ਚ ਪੀਓ ਮੌਸਮੀ ਦਾ ਜੂਸ, ਹੋਣਗੇ 8 ਹੈਰਾਨੀਜਨਕ ਫ਼ਾਇਦੇ appeared first on Daily Post Punjabi.

[ad_2]

Source link