Heat Exhaustion Heat Stroke
ਪੰਜਾਬ

Heat Exhaustion ਅਤੇ Heat Stroke ‘ਚ ਜਾਣੋ ਫ਼ਰਕ, ਗਰਮੀਆਂ ‘ਚ ਹਮੇਸ਼ਾ ਯਾਦ ਰੱਖੋ ਇਹ ਗੱਲਾਂ

[ad_1]

Heat Exhaustion Heat Stroke: ਗਰਮੀ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ। ਇਸ ਮੌਸਮ ‘ਚ ਚੱਲਣ ਵਾਲੀਆਂ ਗਰਮ ਹਵਾਵਾਂ ਨਾਲ ਕਈ ਬਿਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ ਜਿਨ੍ਹਾਂ ‘ਚੋਂ ਹੀਟ ਸਟ੍ਰੋਕ (Heat Stroke) ਵੀ ਇਕ ਹੈ। ਇਸ ਦੇ ਕਾਰਨ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ ਜਿਸ ਦਾ ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਬਹੁਤ ਸਾਰੇ ਲੋਕ ਹੀਟ ਇਕਜਾਸ਼ਨ (Heat Exhaustion) ਅਤੇ ਹੀਟ ਸਟ੍ਰੋਕ ਨੂੰ ਲੈ ਕੇ confuse ਹੋ ਜਾਂਦੇ ਹਨ ਪਰ ਇਨ੍ਹਾਂ ਦੋਵਾਂ ‘ਚ ਬਹੁਤ ਅੰਤਰ ਹੈ।

ਕੀ ਹੈ ਹੀਟ ਸਟ੍ਰੋਕ: ਇਹ ਹੀਟ ਰਿਲੇਟਿਡ ਸਿੰਡਰੋਮ (Heat Related Syndrome) ਦੀ ਸਭ ਤੋਂ ਗੰਭੀਰ ਸਥਿਤੀ ‘ਚੋਂ ਵੀ ਇੱਕ ਹੈ। ਹੀਟ ਸਟਰੋਕ ਦੀ ਸਥਿਤੀ ਹੀਟ ਇੰਡੈਕਸ (Heat Index) ਦੇ ਕਾਰਨ ਹੋ ਸਕਦੀ ਹੈ ਜੋ ਸੂਰਜ ਦਾ ਪਾਰਾ ਚੜ੍ਹਨ ਦੇ ਨਾਲ ਵੱਧ ਜਾਂਦਾ ਹੈ। ਮਾਹਰ ਦੇ ਅਨੁਸਾਰ ਸਰੀਰ ਦਾ ਆਮ ਤਾਪਮਾਨ 97°C ਤੋਂ 98°C ਦੇ ਵਿਚਕਾਰ ਹੋਣਾ ਚਾਹੀਦਾ ਹੈ।

Heat Exhaustion Heat Stroke
Heat Exhaustion Heat Stroke

ਹੀਟ ਇਕਜਾਸ਼ਨ ਅਤੇ ਹੀਟ ਸਟ੍ਰੋਕ ‘ਚ ਅੰਤਰ: ਹੀਟ ਇਕਜਾਸ਼ਨ ‘ਚ ਸਰੀਰ ਦਾ ਤਾਪਮਾਨ 104 ਡਿਗਰੀ ਤੋਂ ਵੱਧ ਨਹੀਂ ਵਧਦਾ ਜਦੋਂ ਕਿ ਹੀਟ ਸਟ੍ਰੋਕ ‘ਚ ਸਰੀਰ ਦਾ ਤਾਪਮਾਨ ਅਤੇ ਦਿਲ ਦੀ ਧੜਕਣ ਬਹੁਤ ਵੱਧ ਜਾਂਦੀ ਹੈ। ਹੀਟ ਇਕਜਾਸ਼ਨ ‘ਚ ਨਾ ਸਿਰਫ ਪਸੀਨਾ ਨਿਕਲਦਾ ਹੈ ਪਰ ਹੀਟ ਸਟ੍ਰੋਕ ‘ਚ ਪਸੀਨਾ ਨਿਕਲਣ ਦੇ ਬਜਾਏ ਸਰੀਰ ‘ਚ ਜ਼ਿਆਦਾ ਗਰਮੀ ਬਣ ਜਾਂਦੀ ਹੈ। ਹੀਟ ਇਕਜਾਸ਼ਨ ਜ਼ੰਕ ਜਾਂ ਪ੍ਰੋਸੈਸਡ ਫ਼ੂਡ, ਤੇਜ਼ ਧੁੱਪ ਕਾਰਨ ਹੋ ਸਕਦੀ ਹੈ ਜਿਸ ਕਾਰਨ ਜ਼ਿਆਦਾ ਪਸੀਨਾ ਅਤੇ ਚੱਕਰ ਆਉਣ ਵਰਗੇ ਲੱਛਣ ਦਿੱਖ ਸਕਦੇ ਹਨ।

Heat Exhaustion Heat Stroke
Heat Exhaustion Heat Stroke

ਹੀਟ ਸਟ੍ਰੋਕ ਦੇ ਕਾਰਨ (Causes of Heat Stroke)

 • ਤੇਜ਼ ਧੁੱਪ ‘ਚ ਬਾਹਰ ਨਿਕਲਣਾ
 • ਜੰਕ ਫੂਡ ‘ਚ ਮੋਨੋਸੋਡੀਅਮ, ਗਲੂਟਾਮੈਂਟਸ ਜਿਹੇ ਨੁਕਸਾਨਦੇਹ ਪਦਾਰਥ ਹੁੰਦੇ ਹਨ ਜੋ ਸਰੀਰ ‘ਚ ਗਰਮੀ ਨੂੰ ਵਧਾਉਂਦੇ ਹਨ।
 • ਡੀਹਾਈਡਰੇਸ਼ਨ ਯਾਨਿ ਸਰੀਰ ‘ਚ ਪਾਣੀ ਦੀ ਕਮੀ
 • ਥਾਇਰਾਇਡ ਦਾ ਅਸੰਤੁਲਨ ਹੋਣਾ
 • ਬਲੱਡ ਪ੍ਰੈਸ਼ਰ ਦਾ ਵੱਧਣਾ ਜਾਂ ਘੱਟਣਾ

ਹੀਟ ਸਟ੍ਰੋਕ ਦੇ ਲੱਛਣ

 • ਤੇਜ਼ ਬੁਖਾਰ
 • ਬਲੱਡ ਪ੍ਰੈਸ਼ਰ ਅਚਾਨਕ ਘੱਟ ਹੋਣਾ
 • ਚੱਕਰ ਜਾਂ ਉਲਟੀਆਂ ਆਉਣੀਆਂ
 • ਮਾਸਪੇਸ਼ੀਆਂ ‘ਚ ਅਕੜਨ
 • ਲਗਾਤਾਰ ਤੇਜ਼ ਪਸੀਨਾ ਆਉਣਾ
 • ਕਮਜ਼ੋਰੀ, ਥਕਾਵਟ, ਬੇਹੋਸ਼ੀ
 • ਸਕਿਨ ‘ਤੇ ਰੈਸ਼ੇਜ ਹੋਣਾ (Skin Rashes)
 • ਲਗਾਤਾਰ ਤੇਜ਼ ਸਿਰ ਦਰਦ
 • ਸਾਹ ਲੈਣ ‘ਚ ਦਿੱਕਤ, ਘਬਰਾਹਟ ਅਤੇ ਬੇਚੈਨੀ
 • ਸਰੀਰ ‘ਚ ਪਾਣੀ ਦੀ ਕਮੀ, ਅੱਖਾਂ ‘ਚ ਜਲਣ ਆਦਿ।

ਕਿੰਨਾ ਲੋਕਾਂ ਨੂੰ ਜ਼ਿਆਦਾ ਖ਼ਤਰਾ

 • ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਘੱਟ ਹੋਵੇ
 • ਤੇਜ਼ ਧੁੱਪ ‘ਚ ਲੰਬੇ ਸਮੇਂ ਤੱਕ ਕੰਮ ਕਰਨ ਵਾਲੇ ਲੋਕਾਂ ਨੂੰ
 • ਬੱਚਿਆਂ, ਛੋਟੇ ਬੱਚਿਆਂ ਜਾਂ 65 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨੂੰ
 • ਮੋਟਾਪਾ, ਸ਼ੂਗਰ, ਮਾਨਸਿਕ ਬਿਮਾਰੀ, ਜ਼ਿਆਦਾ ਸ਼ਰਾਬ ਪੀਣ, ਬਲੱਡ ਪ੍ਰੈਸ਼ਰ ਦੀ ਦਵਾਈ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ।

ਹੀਟ ਸਟ੍ਰੋਕ ਤੋਂ ਇਸ ਤਰ੍ਹਾਂ ਕਰੋ ਬਚਾਅ…

 • ਲੂ ਤੋਂ ਬਚਣ ਲਈ ਸਿਰ, ਮੂੰਹ ਅਤੇ ਹੱਥਾਂ ਨੂੰ ਕਿਸੇ ਹਲਕੇ ਕੱਪੜੇ ਨਾਲ ਕਵਰ ਕਰੋ। ਨਾਲ ਹੀ ਖੁੱਲੇ ਅਤੇ ਹਵਾਦਾਰ ਕੱਪੜੇ ਪਹਿਨੋ। ਸਨਸਕ੍ਰੀਨ ਅਤੇ ਸਨਗਲਾਸ ਲਗਾਓ ਅਤੇ ਤੇਜ਼ ਧੁੱਪ ‘ਚ ਛਤਰੀ ਲੈ ਕੇ ਜਾਓ।
 • ਇਨ੍ਹਾਂ ਦਿਨਾਂ ‘ਚ ਚਾਹ, ਕੌਫ਼ੀ, ਜ਼ੰਕ ਅਤੇ ਪ੍ਰੋਸੈਸਡ ਫ਼ੂਡ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਦਾ ਸੇਵਨ ਘੱਟ ਤੋਂ ਘੱਟ ਕਰੋ। ਇਸ ਤੋਂ ਇਲਾਵਾ ਸ਼ੂਗਰ ਵਾਲੇ ਤਰਲ ਪਦਾਰਥ ਜਿਵੇਂ ਕਿ ਕੋਲਡ ਡਰਿੰਕ, ਐਨਰਜੀ ਡ੍ਰਿੰਕ ਆਦਿ ਦੇ ਸੇਵਨ ਤੋਂ ਵੀ ਪਰਹੇਜ਼ ਕਰੋ।
 • ਸਰੀਰ ਨੂੰ ਹਾਈਡਰੇਟ ਰੱਖਣ ਲਈ ਦਿਨਭਰ ਘੱਟੋ-ਘੱਟ 8-9 ਗਲਾਸ ਪਾਣੀ ਪੀਓ। ਇਸ ਤੋਂ ਇਲਾਵਾ ਨਾਰੀਅਲ ਪਾਣੀ, ਜੂਸ, ਸਮੂਦੀ, ਲੱਸੀ, ਨਿੰਬੂ ਪਾਣੀ ਆਦਿ ਵੀ ਪੀਂਦੇ ਰਹੋ।
 • ਸੰਤੁਲਿਤ ਅਤੇ ਪੌਸ਼ਟਿਕ ਭੋਜਨ ਖਾਓ ਅਤੇ ਡਾਇਟ ‘ਚ ਫਲ, ਸਬਜ਼ੀਆਂ, ਨਟਸ ਆਦਿ ਚੀਜ਼ਾਂ ਸ਼ਾਮਲ ਕਰੋ।
 • ਤੇਜ਼ ਧੁੱਪ ਹੋਣ ‘ਤੇ ਕਸਰਤ ਜਾਂ ਸਾਈਕਲਿੰਗ ਕਰਨ ਦੇ ਬਜਾਏ ਸਵੇਰੇ ਯੋਗਾ ਕਰੋ।
 • ਗਰਮ ਕਮਰੇ ‘ਚ ਬੈਠਣ ਤੋਂ ਬੱਚੋ ਅਤੇ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ ਲਈ ਠੰਡੇ ਪਾਣੀ ਨਾਲ ਨਹਾਓ।
 • ਯਾਦ ਰੱਖੋ ਕਿ ਹੀਟ ਸਟ੍ਰੋਕ ਉਦੋਂ ਹੀ ਖ਼ਤਰਨਾਕ ਹੋਵੇਗਾ ਜਦੋਂ ਤੁਸੀਂ ਲਾਪਰਵਾਹੀ ਵਰਤੋਗੇ। ਗੰਭੀਰ ਹੋਣ ‘ਤੇ ਇਸ ਦੇ ਕਾਰਨ ਵਿਅਕਤੀ ਦੀ ਮੌਤ ਹੋ ਸਕਦੀ ਹੈ। ਅਜਿਹੇ ‘ਚ ਸਾਵਧਾਨੀ ਰੱਖਣੀ ਬਹੁਤ ਜ਼ਰੂਰੀ ਹੈ। ਜੇ ਕੋਈ ਲੱਛਣ ਦਿਖੇ ਤਾਂ ਤੁਰੰਤ ਡਾਕਟਰ ਤੋਂ ਚੈੱਕਅਪ ਕਰਵਾਓ।

The post Heat Exhaustion ਅਤੇ Heat Stroke ‘ਚ ਜਾਣੋ ਫ਼ਰਕ, ਗਰਮੀਆਂ ‘ਚ ਹਮੇਸ਼ਾ ਯਾਦ ਰੱਖੋ ਇਹ ਗੱਲਾਂ appeared first on Daily Post Punjabi.

[ad_2]

Source link