[ad_1]
Sitting job people tips: ਕੰਮ ਦੇ ਜ਼ਿਆਦਾ ਬੋਝ ਅਤੇ ਇਕ ਦੂਜੇ ਤੋਂ ਅੱਗੇ ਵਧਣ ਦੀ ਦੌੜ ‘ਚ ਲੋਕ ਲੰਬੇ ਸਮੇਂ ਤੱਕ ਕੰਮ ਕਰਦੇ ਹਨ। ਅਜਿਹੇ ‘ਚ Sitting Job ਕਰਨ ਵਾਲੇ ਲੋਕ ਘੰਟਿਆਂ ਤੱਕ ਇਕ ਜਗ੍ਹਾ ‘ਤੇ ਹੀ ਬੈਠੇ ਰਹਿੰਦੇ ਹਨ। ਪਰ ਇਸ ਤਰ੍ਹਾਂ ਇਕ ਹੀ ਪੋਜੀਸ਼ਨ ‘ਚ ਲੰਬੇ ਸਮੇਂ ਤੱਕ ਰਹਿਣ ਨਾਲ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਨਾਲ ਭਾਰ ਵਧਣ ਦੇ ਨਾਲ ਸ਼ੂਗਰ, ਬਲੱਡ ਪ੍ਰੈਸ਼ਰ, ਓਸਟੀਓਪਰੋਸਿਸ ਯਾਨੀ ਹੱਡੀਆਂ ਨਾਲ ਸਬੰਧਤ ਬਿਮਾਰੀ ਆਦਿ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਡੈਸਕ ਜੌਬ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਖਾਸ ਟਿਪਸ ਦੱਸਦੇ ਹਾਂ ਜਿਨ੍ਹਾਂ ਦੀ ਪਾਲਣਾ ਕਰਕੇ ਤੁਸੀਂ ਆਪਣੀ ਸਿਹਤ ਦਾ ਵਧੀਆ ਖਿਆਲ ਰੱਖ ਸਕਦੇ ਹੋ।

ਇਸ ਤਰ੍ਹਾਂ ਦੀ ਹੋਵੇ ਤੁਹਾਡੇ ਬੈਠਣ ਜਗ੍ਹਾ: ਦਫਤਰ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਕਈ ਘੰਟਿਆਂ ਤੱਕ ਕੁਰਸੀ ‘ਤੇ ਬੈਠਣਾ ਪੈਂਦਾ ਹੈ। ਅਜਿਹੇ ‘ਚ ਕਮਰ ਅਤੇ ਗਰਦਨ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਇਸਦੇ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਮੇਜ਼ ਉੱਚਾ ਹੋਵੇ। ਇਸ ਨਾਲ ਤੁਹਾਡੇ ਬੈਠਣ ਦੀ ਪੋਜੀਸ਼ਨ ਸਹੀ ਰਹੇਗੀ। ਨਾਲ ਹੀ ਬਿਮਾਰੀਆਂ ਤੋਂ ਬਚਾਅ ਰਹੇਗਾ।

ਕੰਮ ਦੇ ਵਿਚਕਾਰ ਬਰੇਕ ਲਓ: ਰਿਸਰਚ ਦੇ ਅਨੁਸਾਰ ਲੰਬੇ ਸਮੇਂ ਤੱਕ ਇਕ ਜਗ੍ਹਾ ‘ਤੇ ਬੈਠ ਕੇ ਕੰਮ ਕਰਨ ਨਾਲ ਸਿਹਤ ਖਰਾਬ ਹੋ ਸਕਦੀ ਹੈ। ਅਜਿਹੇ ‘ਚ ਜ਼ਰੂਰੀ ਹੈ ਕੰਮ ‘ਚ ਹਰ ਘੰਟੇ ਬਰੇਕ ਲਓ। ਤੁਸੀਂ ਇਸ ਦੌਰਾਨ ਸਟ੍ਰੈਚਿੰਗ ਅਤੇ ਵਾਕਿੰਗ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਆਰਾਮ ਮਿਲੇਗਾ। ਇਸ ਤੋਂ ਇਲਾਵਾ ਅੱਜ ਕੱਲ੍ਹ ਹਰ ਕਿਸੇ ਦਾ ਕੰਮ ਕੰਪਿਊਟਰ ‘ਤੇ ਹੀ ਹੋ ਗਿਆ ਹੈ। ਅਜਿਹੇ ‘ਚ ਕੰਮ ਤੋਂ ਬ੍ਰੇਕ ਲੈ ਕੇ ਅੱਖਾਂ ਨੂੰ ਅਰਾਮ ਦਿਓ। ਇਸ ਦੇ ਲਈ ਕੁਝ ਸਮੇਂ ਲਈ ਆਪਣੀਆਂ ਅੱਖਾਂ ਨੂੰ ਬੰਦ ਕਰੋ। ਜੇ ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਪਾਣੀ ਨਾਲ ਧੋ ਵੀ ਸਕਦੇ ਹੋ। ਇਸ ਤੋਂ ਇਲਾਵਾ ਆਪਣੀਆਂ ਹਥੇਲੀਆਂ ਨੂੰ 30 ਸਕਿੰਟ ਲਈ ਆਪਣੀਆਂ ਅੱਖਾਂ ‘ਤੇ ਰੱਖੋ।

ਕੁਰਸੀ ‘ਤੇ ਬੈਠਣ ਦਾ ਸਹੀ ਤਰੀਕਾ: ਕੁਰਸੀ ‘ਤੇ ਬੈਠਣ ਦਾ ਤਰੀਕਾ ਵੀ ਸਿਹਤ ਨੂੰ ਸੁਧਾਰਨ ਅਤੇ ਵਿਗਾੜਨ ਦਾ ਕੰਮ ਕਰਦਾ ਹੈ। ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਕੁਰਸੀ ‘ਤੇ ਬੈਠਣ ‘ਤੇ ਤੁਹਾਡੀ ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਹੋਵੇ। ਮੋਢੇ ਅੱਗੇ ਵੱਲ ਝੁੱਕਣ ਨਹੀਂ ਬਲਕਿ ਪਿੱਛੇ ਵਾਲੇ ਪਾਸੇ ਹੋਣ। ਇਸ ਤੋਂ ਇਲਾਵਾ ਪੈਰਾਂ ਨੂੰ ਹਵਾ ਵਿਚ ਰੱਖਣ ਦੀ ਬਜਾਏ ਪੂਰਾ ਪੰਜਾ ਜ਼ਮੀਨ ‘ਤੇ ਟਿਕਾ ਕੇ ਰੱਖੋ। ਇਸ ਨਾਲ ਤੁਹਾਨੂੰ ਕੰਮ ਕਰਨ ਵਿੱਚ ਅਸਾਨੀ ਹੋਵੇਗੀ। ਨਾਲ ਹੀ ਤੁਸੀਂ ਸਿਹਤਮੰਦ ਹੋਵੋਗੇ।

ਭਰਪੂਰ ਨੀਂਦ ਲਓ: ਸਰੀਰ ਨੂੰ ਪੂਰੀ ਨੀਂਦ ਮਿਲਣ ਨਾਲ ਹੀ ਚੁਸਤੀ ਅਤੇ ਫੁਰਤੀ ਆਉਂਦੀ ਹੈ। ਨਾਲ ਹੀ ਕੰਮ ਕਰਨ ‘ਤੇ ਥਕਾਵਟ ਮਹਿਸੂਸ ਨਹੀਂ ਹੁੰਦੀ। ਅਜਿਹੇ ‘ਚ ਰੋਜ਼ਾਨਾ 7-8 ਘੰਟੇ ਦੀ ਨੀਂਦ ਲਓ। ਆਪਣੇ ਆਪ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਲਈ ਭਰਪੂਰ ਪਾਣੀ ਪੀਓ। ਤੁਸੀਂ ਆਪਣੇ ਡੈਸਕ ਦੇ ਨੇੜੇ ਪਾਣੀ ਦੀ ਬੋਤਲ ਰੱਖ ਸਕਦੇ ਹੋ। ਇਸ ਨਾਲ ਸਰੀਰ ਹਾਈਡ੍ਰੇਟ ਹੋਣ ਦੇ ਨਾਲ ਐਂਰਜੈਟਿਕ ਰਹੇਗਾ। ਜੇ ਤੁਹਾਡੇ ਕੋਲ ਯੋਗਾ ਜਾਂ ਕਸਰਤ ਕਰਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਇਸ ਲਈ ਵਾਕਿੰਗ ਕਰ ਸਕਦੇ ਹੋ। ਤੁਸੀਂ ਸਵੇਰ ਅਤੇ ਸ਼ਾਮ ਨੂੰ 15-15 ਮਿੰਟ ਤੱਕ ਸੈਰ ਕਰ ਸਕਦੇ ਹੋ। ਇਸ ਤੋਂ ਇਲਾਵਾ ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰਨਾ ਵਧੀਆ ਹੋਵੇਗਾ।

ਇਸ ਤਰ੍ਹਾਂ ਦੀ ਹੋਵੇ ਡਾਇਟ: ਸਿਹਤਮੰਦ ਰਹਿਣ ਲਈ ਡਾਇਟ ਦਾ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ ‘ਚ ਡਾਇਟ ‘ਚ ਪ੍ਰੋਟੀਨ, ਵਿਟਾਮਿਨ, ਐਂਟੀ-ਆਕਸੀਡੈਂਟ ਆਦਿ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਦੇ ਲਈ ਰੋਜ਼ਾਨਾ ਤਾਜ਼ੇ ਫਲ, ਹਰੀਆਂ ਸਬਜ਼ੀਆਂ, ਦਲੀਆ, ਦਾਲ, ਸੁੱਕੇ ਮੇਵੇ, ਸੂਰਜਮੁਖੀ ਦੇ ਬੀਜ, ਚੀਆ ਬੀਜ, ਵਿਟਾਮਿਨ-ਸੀ ਨਾਲ ਭਰਪੂਰ ਚੀਜ਼ਾਂ ਸ਼ਾਮਲ ਕਰੋ। ਨਾਲ ਹੀ ਜ਼ਿਆਦਾ ਮਸਾਲੇਦਾਰ, ਜੰਕ ਫੂਡ ਅਤੇ ਸ਼ਰਾਬ ਪੀਣ ਤੋਂ ਵੀ ਪਰਹੇਜ਼ ਕਰੋ।
The post Sitting Job ਵਾਲੇ ਇਸ ਤਰ੍ਹਾਂ ਰੱਖੋ ਖ਼ੁਦ ਦਾ ਖ਼ਿਆਲ, ਬੀਮਾਰੀਆਂ ਤੋਂ ਰਹੇਗਾ ਬਚਾਅ ! appeared first on Daily Post Punjabi.
[ad_2]
Source link