Face Wash tips
ਪੰਜਾਬ

Skin Care Tips: ਚਿਹਰਾ ਧੋਂਦੇ ਸਮੇਂ ਕੀਤੀਆਂ ਗਈਆਂ ਇਹ ਗ਼ਲਤੀਆਂ ਬਣਦੀਆਂ ਹਨ ਝੁਰੜੀਆਂ ਦਾ ਕਾਰਨ

[ad_1]

Face Wash tips: ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ ਉਵੇਂ-ਉਵੇਂ ਚਿਹਰਾ ਆਪਣਾ ਨੂਰ ਗੁਆ ਦਿੰਦਾ ਹੈ। 40 ਪਲੱਸ ਹੁੰਦੇ ਹੀ ਔਰਤਾਂ ਦੇ ਚਿਹਰੇ ‘ਤੇ ਸਾਫ ਝੁਰੜੀਆਂ ਦਿਖਾਈ ਦਿੰਦੀਆਂ ਹਨ। ਪਰ ਅੱਜ ਕੱਲ ਦੇ ਲਾਈਫਸਟਾਈਲ ‘ਚ ਤਾਂ ਯੰਗ ਕੁੜੀਆਂ ਦੇ ਚਿਹਰੇ ‘ਤੇ ਵੀ ਝੁਰੜੀਆਂ ਹੋ ਜਾਂਦੀਆਂ ਹਨ। ਸਮੇਂ ਤੋਂ ਪਹਿਲਾਂ ਝੁਰੜੀਆਂ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ‘ਚ ਤੁਹਾਡਾ ਚਿਹਰਾ ਧੋਂਦੇ ਸਮੇਂ ਅਤੇ ਸਕਿਨ ਕੇਅਰ ਨਾਲ ਜੁੜੀਆਂ ਗਲਤੀਆਂ ਵੀ ਹੋ ਸਕਦੀਆਂ ਹਨ। ਤੁਸੀਂ ਝੁਰੜੀਆਂ ਅਤੇ ਛਾਈਆਂ ਨੂੰ ਦੂਰ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਦੇ ਹੋਵੋਗੇ ਪਰ ਅੱਜ ਅਸੀਂ ਤੁਹਾਨੂੰ ਕੋਈ ਪੈਕ ਦੱਸਣ ਲਈ ਨਹੀਂ ਆਏ ਬਲਕਿ ਤੁਹਾਨੂੰ ਉਨ੍ਹਾਂ ਗਲਤੀਆਂ ਬਾਰੇ ਦੱਸਾਂਗੇ ਜੋ ਤੁਸੀਂ ਅਕਸਰ ਰੁਟੀਨ ‘ਚ ਕਰਦੇ ਹੋ ਅਤੇ ਉਹ ਹੀ ਚਿਹਰੇ ‘ਤੇ ਝੁਰੜੀਆਂ ਆਉਣ ਦਾ ਕਾਰਨ ਵੀ ਬਣਦੀਆਂ ਹਨ।

Face Wash tips
Face Wash tips

ਮੂੰਹ ਧੋਣ ਵੇਲੇ ਨਾ ਕਰੋ ਇਹ ਗਲਤੀਆਂ: ਤੁਸੀਂ ਚਿਹਰਾ ਕਿਉਂ ਧੋਦੇ ਹੋ? ਤਾਂ ਕਿ ਇਹ ਸਾਫ਼ ਹੋ ਜਾਵੇ ਅਤੇ ਇਸ ‘ਚੋਂ ਡਸਟ ਨਿਕਲ ਜਾਵੇ ਪਰ ਜੇ ਇਹੀ ਤਰੀਕਾ ਤੁਹਾਡੇ ਲਈ ਭਾਰੀ ਪੈ ਜਾਵੇ ਹੈ? ਜੇ ਤੁਸੀਂ ਝੁਰੜੀਆਂ ਫ੍ਰੀ ਸਕਿਨ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ
ਚਿਹਰੇ ਨੂੰ ਤੇਜ਼ੀ ਨਾਲ ਧੋਣਾ

  • ਫੇਸ ਵਾਸ਼ ਲਗਾਉਂਦੇ ਸਮੇਂ ਚਿਹਰੇ ਨੂੰ ਜ਼ੋਰ-ਜ਼ੋਰ ਨਾਲ ਰਗੜਨਾ
  • ਜ਼ਿਆਦਾ ਠੰਡੇ ਅਤੇ ਗਰਮ ਪਾਣੀ ਨਾਲ ਚਿਹਰਾ ਧੋਣਾ
  • ਹਾਈ ਪੀਐਚ ਵਾਲੇ ਪ੍ਰੋਡਕਟਸ ਦੀ ਵਰਤੋਂ ਕਰਨਾ
Face Wash tips
Face Wash tips

ਇਸ ਤਰ੍ਹਾਂ ਧੋਵੋ ਚਿਹਰਾ

  • ਚਿਹਰਾ ਹੌਲੀ-ਹੌਲੀ ਧੋਵੋ
  • ਕਾਟਨ ਬੋਲਜ਼ ਨਾਲ ਕਰੋ ਚਿਹਰਾ ਸਾਫ਼
  • ਦੁੱਧ ਅਤੇ ਗੁਲਾਬ ਪਾਣੀ ਨਾਲ ਕਰੋ ਚਿਹਰਾ ਸਾਫ
  • ਹਲਕੇ ਹੱਥਾਂ ਨਾਲ ਕਰੋ ਚਿਹਰੇ ਦੀ ਮਸਾਜ

ਬਲੀਚ ਦਾ ਧਿਆਨ ਨਾਲ ਇਸਤੇਮਾਲ ਕਰੋ: ਕੁੜੀਆਂ ਚਿਹਰੇ ‘ਤੇ ਚਮਕ ਪਾਉਣ ਲਈ ਬਲੀਚ ਦੀ ਵਰਤੋਂ ਕਰਦੀਆਂ ਹਨ। ਹਾਲਾਂਕਿ ਬਲੀਚ ਚਿਹਰੇ ਨੂੰ ਸਾਫ ਕਰਦੀ ਹੈ ਪਰ ਇਹ ਬਹੁਤ strong ਹੁੰਦੀ ਹੈ ਜਿਸ ਕਾਰਨ ਤੁਹਾਡੇ ਚਿਹਰੇ ‘ਤੇ ਝੁਰੜੀਆਂ ਪੈਦਾ ਹੋ ਜਾਂਦੀਆਂ ਹਨ ਇਸ ਲਈ ਜ਼ਿਆਦਾ ਬਲੀਚ ਤੋਂ ਵੀ ਬਚੋ। ਜੇ ਤੁਸੀਂ ਖੁਦ ਮਸਾਜ ਕਰਦੇ ਹੋ ਜਾਂ ਬਾਹਰੋਂ ਕਰਵਾਉਂਦੇ ਹੋ ਤਾਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਅਜਿਹੀ ਕੋਈ ਵੀ ਚੀਜ਼ ਨਾ ਵਰਤੋਂ ਜੋ ਹਾਰਡ ਹੋਵੇ। ਨਾਲ ਹੀ ਉਨ੍ਹਾਂ ਹੱਥਾਂ ਨਾਲ ਮਸਾਜ ਨਾ ਕਰਵਾਓ ਜੋ ਸੌਫਟ ਨਾ ਹੋਣ। ਕਿਉਂਕਿ ਜੇ ਤੁਸੀਂ ਹਾਰਡ ਹੱਥਾਂ ਨਾਲ ਮਸਾਜ ਕਰੋਗੇ ਤਾਂ ਚਿਹਰੇ ‘ਤੇ ਝੁਰੜੀਆਂ ਪੈ ਜਾਣਗੀਆਂ। ਜੇ ਤੁਸੀਂ ਝੁਰੜੀਆਂ ਨੂੰ ਘਟਾਉਣ ਲਈ ਕੋਈ ਐਂਟੀ-ਏਜਿੰਗ ਸੀਰਮ ਦੀ ਵਰਤੋਂ ਕਰਦੇ ਹੋ, ਤਾਂ ਇਸਨੂੰ ਅੱਜ ਤੋਂ ਰੋਕ ਦਿਓ ਕਿਉਂਕਿ ਇਸ ‘ਚ ਉਹ ਤੱਤ ਹੁੰਦੇ ਹਨ ਜੋ ਤੁਹਾਡੀ ਸਕਿਨ ਨੂੰ ਅੰਦਰੋਂ ਖਰਾਬ ਕਰ ਦਿੰਦੇ ਹਨ। ਇਨ੍ਹਾਂ ਤਰੀਕਿਆਂ ਨਾਲ ਤੁਸੀਂ ਨਾ ਸਿਰਫ ਹੈਲਥੀ ਬਲਕਿ ਤੁਸੀਂ ਝੁਰੜੀਆਂ ਫ੍ਰੀ ਸਕਿਨ ਵੀ ਪਾ ਸਕਦੇ ਹੋ।

The post Skin Care Tips: ਚਿਹਰਾ ਧੋਂਦੇ ਸਮੇਂ ਕੀਤੀਆਂ ਗਈਆਂ ਇਹ ਗ਼ਲਤੀਆਂ ਬਣਦੀਆਂ ਹਨ ਝੁਰੜੀਆਂ ਦਾ ਕਾਰਨ appeared first on Daily Post Punjabi.

[ad_2]

Source link