Healthy seeds benefits
ਪੰਜਾਬ

Superfoods ਦਾ ਕੰਮ ਕਰਦੇ ਹਨ ਇਹ ਬੀਜ, ਪਾਚਨ ਅਤੇ ਬਲੱਡ ਪ੍ਰੈਸ਼ਰ ਰਹੇਗਾ ਸਹੀ

[ad_1]

Healthy seeds benefits: ਆਪਣੇ ਆਪ ਨੂੰ ਤੰਦਰੁਸਤ ਅਤੇ ਵਧੀਆ ਰੱਖਣ ਲਈ ਡਾਇਟ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ ਉਨ੍ਹਾਂ ਦੇ ਬੀਜ ਵੀ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਇਮਿਊਨਿਟੀ ਵੱਧਣ ਦੇ ਨਾਲ ਪਾਚਨ ਤੰਦਰੁਸਤ ਰਹਿੰਦਾ ਹੈ। ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਕੰਟਰੋਲ ਹੋ ਕੇ ਸਹੀ ਵਜ਼ਨ ਮਿਲਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਸੁਪਰ ਫੂਡ ਕਿਹਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬੀਜਾਂ ਬਾਰੇ ਵਿਸਥਾਰ ‘ਚ…

Healthy seeds benefits
Healthy seeds benefits

ਸੂਰਜਮੁਖੀ ਦੇ ਬੀਜ: ਸੂਰਜਮੁਖੀ ਦੇ ਬੀਜ ਸਿਹਤ ਲਈ ਵਰਦਾਨ ਦੀ ਤਰ੍ਹਾਂ ਕੰਮ ਕਰਦੇ ਹਨ। ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਇਹ ਬੀਜ ਦਿਲ ਅਤੇ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਅੱਖਾਂ ਦੀ ਰੋਸ਼ਨੀ ਵੱਧਣ ਦੇ ਨਾਲ ਇਸ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ। ਨਾਲ ਹੀ ਦਿਲ ਸਿਹਤਮੰਦ ਰਹਿਣ ਨਾਲ ਹਾਰਟ ਅਟੈਕ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪਾਚਨ ਤੰਦਰੁਸਤ ਹੋ ਕੇ ਇਸ ਨਾਲ ਜੁੜੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।

ਕੱਦੂ ਦੇ ਬੀਜ: ਕੱਦੂ ਦੇ ਬੀਜ ਸਿਹਤ ਲਈ ਬਹੁਤ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਇਸ ‘ਚ ਓਮੇਗਾ 6 ਫੈਟਸ, ਕੈਲਸ਼ੀਅਮ, ਆਇਰਨ, ਫਾਸਫੋਰਸ, ਮੋਨੌਨਸੈਚੂਰੇਟਿਡ ਫੈਟ ਆਦਿ ਤੱਤ ਹੁੰਦੇ ਹਨ। ਇਸ ਨੂੰ ਲੈਣ ਨਾਲ ਪਾਚਨ ਤੰਤਰ ਮਜ਼ਬੂਤ ​​ਹੋਣ ਦੇ ਨਾਲ ਕਿਡਨੀ ਤੰਦਰੁਸਤ ਰਹਿੰਦੀ ਹੈ। ਇਕ ਖੋਜ ਅਨੁਸਾਰ ਕੱਦੂ ਦੇ ਬੀਜ ਦੇ ਸੇਵਨ ਨਾਲ ਯੂਰਿਨ ‘ਚ ਕੈਲਸ਼ੀਅਮ ਦੀ ਮਾਤਰਾ ਨੂੰ ਘਟਾਉਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਕਿਡਨੀ ਸਟੋਨ ਹੋਣ ਦੇ ਖ਼ਤਰੇ ਤੋਂ ਬਚਾਅ ਰਹਿੰਦਾ ਹੈ।

Healthy seeds benefits
Healthy seeds benefits

ਤਿਲ ਦੇ ਬੀਜ: ਕਾਲੇ ਤਿਲ ਦੇ ਬੀਜਾਂ ‘ਚ ਫਾਈਬਰ, ਮੈਗਨੀਸ਼ੀਅਮ, ਫੈਟੀ ਐਸਿਡ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦਾ ਸੇਵਨ ਨਾਲ ਪਾਚਨ ਸ਼ਕਤੀ ਮਜ਼ਬੂਤ ​​ਹੋ ਕੇ ਕਬਜ਼, ਐਸਿਡਿਟੀ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਕੋਲੈਸਟ੍ਰੋਲ ਘੱਟ ਹੋਣ ਕਾਰਨ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਸਰੀਰ ‘ਤੇ ਜਮ੍ਹਾ ਐਕਸਟ੍ਰਾ ਚਰਬੀ ਘੱਟ ਹੋ ਕੇ ਬਾਡੀ ਸ਼ੇਪ ‘ਚ ਆਉਂਦੀ ਹੈ। ਅਲਸੀ ਦੇ ਬੀਜ ‘ਚ ਵਿਟਾਮਿਨ, ਫਾਈਬਰ, ਕੈਲਸ਼ੀਅਮ, ਓਮੇਗਾ -3 ਫੈਟੀ ਐਸਿਡ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਪਾਚਨ ਤੰਤਰ ਇਸ ਦੇ ਸੇਵਨ ਨਾਲ ਤੰਦਰੁਸਤ ਰਹਿੰਦਾ ਹੈ। ਬਲੱਡ ਪ੍ਰੈਸ਼ਰ ਅਤੇ ਸ਼ੂਗਰ ਕੰਟਰੋਲ ‘ਚ ਰਹਿਣ ਦੇ ਨਾਲ ਸਰੀਰ ‘ਚ ਸੋਜ਼ ਦੀ ਪਰੇਸ਼ਾਨੀ ਤੋਂ ਬਚਾਅ ਰਹਿੰਦਾ ਹੈ।

ਚਿਆ ਸੀਡਜ਼: ਅਲਸੀ ਦੇ ਬੀਜਾਂ ਵਾਂਗ ਚਿਆ ਸੀਡਜ਼ ਵੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ, ਮੈਗਨੀਸ਼ੀਅਮ, ਆਇਰਨ, ਓਮੇਗਾ -3 ਫੈਟੀ ਐਸਿਡ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਪਾਚਣ ਸ਼ਕਤੀ ਮਜ਼ਬੂਤ ਹੋਣ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ਦੇ ਸੇਵਨ ਨਾਲ ਦਿਲ ਅਤੇ ਦਿਮਾਗ ਸਿਹਤਮੰਦ ਰਹਿਣ ਨਾਲ ਇਸ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਲੰਬੇ ਸਮੇਂ ਤੱਕ ਪੇਟ ਭਰਿਆ ਰਹਿਣ ਨਾਲ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।

The post Superfoods ਦਾ ਕੰਮ ਕਰਦੇ ਹਨ ਇਹ ਬੀਜ, ਪਾਚਨ ਅਤੇ ਬਲੱਡ ਪ੍ਰੈਸ਼ਰ ਰਹੇਗਾ ਸਹੀ appeared first on Daily Post Punjabi.

[ad_2]

Source link