Woman Health Care
ਪੰਜਾਬ

Woman Health Care: ਇਨ੍ਹਾਂ ਟਿਪਸ ਨਾਲ ਰੱਖੋ ਖ਼ੁਦ ਦਾ ਧਿਆਨ, ਬੀਮਾਰੀਆਂ ਤੋਂ ਰਹੇਗਾ ਬਚਾਅ

[ad_1]

Woman Health Care: ਔਰਤਾਂ ਘਰ ਅਤੇ ਦਫਤਰ ਨੂੰ ਤਾਂ ਬਹੁਤ ਵਧੀਆ ਤਰੀਕੇ ਨਾਲ ਸੰਭਾਲਦੀਆਂ ਹਨ। ਪਰ ਗੱਲ ਜਦੋਂ ਖ਼ੁਦ ਦੀ ਸਿਹਤ ਦੀ ਆਵੇ ਤਾਂ ਉਹ ਅਕਸਰ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਪਰ ਇਸ ਨਾਲ ਉਨ੍ਹਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆ ਹਨ। ਇਨ੍ਹਾਂ ‘ਚ ਖ਼ਾਸ ਤੌਰ ‘ਤੇ ਸਿਰ, ਕਮਰ ਅਤੇ ਸਰੀਰ ‘ਚ ਦਰਦ ਆਮ ਹੈ। ਨਾਲ ਹੀ ਵਧ ਰਹੀ ਮੁਸ਼ਕਲ ਦੇ ਕਾਰਨ ਹੋਰ ਗੰਭੀਰ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਦੇ ਹਾਂ ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ…

ਹੈਲਥੀ ਨਾਸ਼ਤੇ ਨਾਲ ਕਰੋ ਦਿਨ ਦੀ ਸ਼ੁਰੂਆਤ: ਸਵੇਰ ਦਾ ਨਾਸ਼ਤਾ ਸਭ ਤੋਂ ਜ਼ਰੂਰੀ ਮੰਨਿਆ ਜਾਂਦਾ ਹੈ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋ ਕੇ ਦਿਨ ਭਰ ਕੰਮ ਕਰਨ ਦੀ ਤਾਕਤ ਮਿਲਦੀ ਹੈ। ਇਸ ਦੇ ਲਈ ਨਾਸ਼ਤੇ ‘ਚ ਓਟਸ, ਦਲੀਆ, ਸੇਬ, ਹਰੀਆਂ ਸਬਜ਼ੀਆਂ ਅਤੇ ਫਲਾਂ ਦਾ ਜੂਸ, ਡ੍ਰਾਈ ਫਰੂਟਸ ਅਤੇ ਦੁੱਧ ਸ਼ਾਮਲ ਕਰੋ।

Woman Health Care
Woman Health Care

ਭਰਪੂਰ ਪਾਣੀ ਪੀਓ: ਸਰੀਰ ‘ਚ ਪਾਣੀ ਦੀ ਕਮੀ ਕਾਰਨ ਡੀਹਾਈਡਰੇਸ਼ਨ ਹੋ ਸਕਦੀ ਹੈ। ਇਸ ਤੋਂ ਇਲਾਵਾ ਪਾਚਨ ਤੰਤਰ ਕਮਜ਼ੋਰ ਹੋਣ ਨਾਲ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਜਾਂਦਾ ਹੈ। ਅਜਿਹੇ ‘ਚ ਰੋਜ਼ਾਨਾ 8-10 ਗਲਾਸ ਪਾਣੀ ਪੀਓ। ਜੇ ਤੁਸੀਂ ਚਾਹੋ ਤਾਂ ਤੁਸੀਂ ਸਾਦੇ ਪਾਣੀ ਦੇ ਨਾਲ ਨਾਰੀਅਲ ਪਾਣੀ, ਨਿੰਬੂ ਪਾਣੀ ਆਦਿ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਪਾਣੀ ਨਾਲ ਭਰਪੂਰ ਫਲ ਵੀ ਖਾ ਸਕਦੇ ਹੋ। ਔਰਤਾਂ ਨੂੰ ਖਾਸ ਤੌਰ ‘ਤੇ ਕਰਕੇ ਕੈਲਸ਼ੀਅਮ ਅਤੇ ਆਇਰਨ ਦੀ ਕਮੀ ਹੁੰਦੀ ਹੈ। ਅਜਿਹੇ ‘ਚ ਆਪਣੀ ਡੇਲੀ ਡਾਇਟ ‘ਚ ਹਰੀਆਂ ਸਬਜ਼ੀਆਂ, ਤਾਜ਼ੇ ਫਲ, ਸੁੱਕੇ ਮੇਵੇ, ਅੰਕੁਰਿਤ ਅਨਾਜ, ਦਲੀਆ, ਡੇਅਰੀ ਪ੍ਰੋਡਕਟਸ ਆਦਿ ਸ਼ਾਮਲ ਕਰੋ।

ਕਸਰਤ ਕਰੋ: ਸਿਹਤਮੰਦ ਖੁਰਾਕ ਲੈਣ ਦੇ ਨਾਲ-ਨਾਲ ਕਸਰਤ ਵੀ ਕਰੋ। ਇਸਦੇ ਲਈ ਰੋਜ਼ਾਨਾ ਸਵੇਰੇ ਖ਼ਾਲੀ ਅਤੇ ਖੁੱਲੀ ਜਗ੍ਹਾ ‘ਤੇ 30 ਮਿੰਟ ਕਸਰਤ ਅਤੇ ਯੋਗਾ ਕਰੋ। ਇਸ ਤੋਂ ਇਲਾਵਾ ਸ਼ਾਮ ਨੂੰ 20-30 ਮਿੰਟ ਦੀ ਸੈਰ ਕਰੋ। ਇਸ ਨਾਲ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹੋਗੇ। ਹੈਲਥੀ ਅਤੇ ਤਣਾਅ ਤੋਂ ਦੂਰ ਰਹਿਣ ਲਈ ਰੋਜ਼ਾਨਾ 7-8 ਘੰਟੇ ਦੀ ਨੀਂਦ ਲੈਣਾ ਜ਼ਰੂਰੀ ਹੈ। ਇਸ ਨਾਲ ਦਿਨ ਭਰ ਦੀ ਥਕਾਵਟ ਦੂਰ ਹੋ ਕੇ ਮਨ ਅਤਰ ਸਰੀਰ ਰਿਲੈਕਸ ਹੁੰਦਾ ਹੈ। ਅਜਿਹੇ ‘ਚ ਆਪਣੀ ਨੀਂਦ ਦਾ ਖ਼ਾਸ ਧਿਆਨ ਰੱਖੋ।

The post Woman Health Care: ਇਨ੍ਹਾਂ ਟਿਪਸ ਨਾਲ ਰੱਖੋ ਖ਼ੁਦ ਦਾ ਧਿਆਨ, ਬੀਮਾਰੀਆਂ ਤੋਂ ਰਹੇਗਾ ਬਚਾਅ appeared first on Daily Post Punjabi.

[ad_2]

Source link