World Health Day 2021
ਪੰਜਾਬ

World Health Day 2021: ਬੀਮਾਰੀਆਂ ਤੋਂ ਰਹਿਣਾ ਹੈ ਦੂਰ ਤਾਂ ਅੱਜ ਹੀ ਅਪਣਾਓ ਇਹ 7 ਚੰਗੀਆਂ ਆਦਤਾਂ

[ad_1]

World Health Day 2021: ਵਿਸ਼ਵ ਭਰ ‘ਚ ਹਰ ਸਾਲ 7 ​​ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਟੀਚਾ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਲੋਕਾਂ ਨੂੰ ਸਿਹਤਮੰਦ ਜ਼ਿੰਦਗੀ ਜਿਉਣ ਲਈ ਉਤਸ਼ਾਹਤ ਕਰਨਾ ਹੈ। ਅਜੋਕੇ ਸਮੇਂ ‘ਚ ਗਲਤ ਲਾਈਫਸਟਾਈਲ ਕਾਰਨ ਲੋਕਾਂ ਦੀ ਸਿਹਤ ਖ਼ਰਾਬ ਹੁੰਦੀ ਜਾ ਰਹੀ ਹੈ ਜਿਸ ਨਾਲ ਇਸਦੀ ਮਹੱਤਤਾ ਹੋਰ ਵੀ ਵੱਧ ਗਈ ਹੈ। ਜੇ ਤੁਸੀਂ ਆਪਣੀ ਜ਼ਿੰਦਗੀ ‘ਚ ਛੋਟੇ-ਮੋਟੇ ਬਦਲਾਅ ਕਰੋਗੇ ਤਾਂ ਤੁਸੀਂ ਚੰਗੀ ਜ਼ਿੰਦਗੀ ਜੀਓ ਸਕੋਗੇ ਅਤੇ ਲੰਬੇ ਸਮੇਂ ਤੱਕ ਬਿਮਾਰੀਆਂ ਤੋਂ ਦੂਰ ਰਹੋਗੇ। ਅੱਜ ਇਸ ਖਾਸ ਦਿਨ ‘ਤੇ ਅਸੀਂ ਤੁਹਾਨੂੰ ਸਿਹਤਮੰਦ ਜ਼ਿੰਦਗੀ ਦੀਆਂ ਕੁਝ ਚੰਗੀਆਂ ਆਦਤਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਬਿਮਾਰੀਆਂ ਤੋਂ ਦੂਰ ਰਹੋਗੇ।

ਸਵੇਰ ਦਾ ਨਾਸ਼ਤਾ ਜ਼ਰੂਰ ਕਰਨਾ: ਨਾਸ਼ਤਾ ਦਿਨ ਭਰ ‘ਚ ਸਭ ਤੋਂ ਜ਼ਰੂਰੀ ਭੋਜਨ ਹੁੰਦਾ ਹੈ। ਦਿਨ ਭਰ ਦੇ ਕੰਮ ਸ਼ੁਰੂ ਕਰਨ ਲਈ ਜ਼ਿਆਦਾ ਐਨਰਜ਼ੀ ਵਾਲਾ ਨਾਸ਼ਤਾ ਜ਼ਰੂਰ ਕਰੋ। ਇਸ ਨਾਲ ਤੁਸੀਂ ਦਿਨ ਭਰ ਐਨਰਜ਼ੀ ਨਾਲ ਭਰੇ ਰਹੋਗੇ। ਨਾਸ਼ਤੇ ‘ਚ ਕਦੇ ਵੀ ਭਾਰੀ ਜਾਂ ਆਇਲੀ ਚੀਜ਼ਾਂ ਨਾ ਖਾਓ। ਇਸ ਨਾਲ ਸਰੀਰ ਜਲਦੀ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਸਰੀਰ ਨੂੰ ਪੌਸ਼ਟਿਕ ਤੱਤ ਵੀ ਨਹੀਂ ਮਿਲ ਪਾਉਂਦੇ। ਸਿਹਤਮੰਦ ਰਹਿਣ ਲਈ ਕਸਰਤ ਕਰਨਾ ਵੀ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕ ਨਿਯਮਿਤ ਤੌਰ ‘ਤੇ ਯੋਗਾ ਜਾਂ ਕਸਰਤ ਨਹੀਂ ਕਰਦੇ ਜਿਸ ਕਾਰਨ ਉਹ ਆਲਸੀ ਹੋ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ। ਇਸ ਲਈ ਦਿਨ ‘ਚ ਘੱਟੋ-ਘੱਟ 30 ਮਿੰਟ ਕਸਰਤ ਜਾਂ ਯੋਗਾ ਕਰਨ ਦੀ ਕੋਸ਼ਿਸ਼ ਕਰੋ।

World Health Day 2021
World Health Day 2021

ਭਰਪੂਰ ਪਾਣੀ ਪੀਓ: ਸਕਿਨ ਅਤੇ ਵਾਲਾਂ ਨੂੰ ਪੋਸ਼ਣ ਦੇਣ ‘ਚ ਪਾਣੀ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਖ਼ੁਦ ਨੂੰ ਹਾਈਡਰੇਟ ਰੱਖਣ ਅਤੇ ਸਰੀਰ ਦੇ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਣ ਲਈ ਦਿਨ ਭਰ ‘ਚ 8 ਤੋਂ 10 ਗਲਾਸ ਪਾਣੀ ਪੀਓ। ਜੇ ਤੁਸੀਂ ਚਾਹੋ ਤਾਂ ਤੁਸੀਂ ਨਾਰੀਅਲ ਪਾਣੀ ਅਤੇ ਤਾਜ਼ੇ ਫਲਾਂ ਦਾ ਜੂਸ ਵੀ ਪੀ ਸਕਦੇ ਹੋ। ਤਰਲਾਂ ਪਦਾਰਥਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਨਮੀ ਮਿਲਦੀ ਰਹਿੰਦੀ ਹੈ। ਸਵੇਰੇ ਖਾਲੀ ਪੇਟ ਉਠ ਕੇ ਇੱਕ ਗਲਾਸ ਪਾਣੀ ਪੀਓ। ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਸਰੀਰ ਦੀ ਪਾਚਕ ਕਿਰਿਆ ਵਧ ਜਾਂਦੀ ਹੈ ਜਿਸ ਕਾਰਨ ਸਰੀਰ ‘ਚੋਂ ਜ਼ਹਿਰੀਲੇ ਪਾਣੀ ਬਾਹਰ ਨਿਕਲਦਾ ਹੈ। ਚੰਗੀ ਜ਼ਿੰਦਗੀ ਜਿਉਣ ਲਈ ਸਿਹਤਮੰਦ ਡਾਇਟ ਲੈਣਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕ ਭੋਜਨ ‘ਚ ਸਿਰਫ ‘ਤੇ ਹੀ ਧਿਆਨ ਦਿੰਦੇ ਹਨ ਪਰ ਇਸ ਦਾ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਫਾਸਟ ਫੂਡ ਦਾ ਸੇਵਨ ਘੱਟ ਤੋਂ ਘੱਟ ਕਰੋ। ਆਪਣੀ ਡਾਇਟ ‘ਚ ਤਾਜ਼ੇ ਫਲ ਅਤੇ ਸਬਜ਼ੀਆਂ, ਅਨਾਜ, ਨਟਸ, ਡੇਅਰੀ ਪ੍ਰੋਡਕਟਸ ਅਤੇ ਪੱਤੇਦਾਰ ਸਾਗ ਜਰੂਰ ਸ਼ਾਮਲ ਕਰੋ। ਇਹ ਹੈਲਥੀ ਭੋਜਨ ਤੁਹਾਨੂੰ ਸਹੀ ਮਾਤਰਾ ‘ਚ ਪੌਸ਼ਟਿਕ ਤੱਤ ਦਿੰਦਾ ਹੈ। ਜਦੋਂ ਤੁਹਾਨੂੰ ਫ਼ੂਡ ਕਰੇਵਿੰਗ ਹੋਵੇ ਤਾਂ ਫਲ, ਦੁੱਧ ਜਾਂ ਹੋਮਮੇਡ ਜੂਸ ਪੀਓ।

World Health Day 2021
World Health Day 2021

ਪੂਰੀ ਨੀਂਦ ਲਓ: ਖੁਦ ਨੂੰ ਐਨਰਜੀ ਨਾਲ ਭਰਪੂਰ ਅਤੇ ਤੰਦਰੁਸਤ ਰੱਖਣ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪੂਰੀ ਨੀਂਦ ਲਓ। ਨੀਂਦ ਪੂਰੀ ਨਾ ਹੋਣ ਕਰਕੇ ਸਿਰ ਭਾਰੀ ਰਹਿਣ ਲੱਗਦਾ ਹੈ ਅਤੇ ਬੀਪੀ ਵਧਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਥਕਾਵਟ ਦੇ ਨਾਲ ਗੁੱਸਾ ਵੀ ਆਉਂਦਾ ਹੈ। ਘੱਟੋ ਘੱਟ 6 ਘੰਟੇ ਦੀ ਨੀਂਦ ਅਤੇ ਵੱਧ ਤੋਂ ਵੱਧ 8 ਘੰਟੇ ਦੀ ਨੀਂਦ ਲਓ। ਜਿੰਨੀ ਡੂੰਘੀ ਨੀਂਦ ਤੁਸੀਂ ਲਓਗੇ ਉਨ੍ਹੇ ਹੀ ਸਿਹਤਮੰਦ ਰਹੋਗੇ। ਅਜੋਕੇ ਸਮੇਂ ‘ਚ ਸਾਰਾ ਕੰਮ ਫੋਨ ਅਤੇ ਲੈਪਟਾਪ ‘ਤੇ ਹੋਣ ਲੱਗ ਪਿਆ ਹੈ ਜਿਸ ਕਾਰਨ ਲੋਕ ਆਪਣਾ ਵੱਧ ਤੋਂ ਵੱਧ ਸਮਾਂ ਇਨ੍ਹਾਂ ਦੀ ਵਰਤੋਂ ‘ਚ ਬਤੀਤ ਕਰਦੇ ਹਨ ਪਰ ਇਨ੍ਹਾਂ ਦੀ ਵਰਤੋਂ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਇਹ ਨਾ ਸਿਰਫ ਅੱਖਾਂ ਨੂੰ ਪ੍ਰਭਾਵਤ ਕਰਦੇ ਹਨ ਬਲਕਿ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਤ ਕਰ ਸਕਦੇ ਹਨ। ਜੇ ਜਰੂਰੀ ਨਾ ਹੋਵੇ ਤਾਂ ਫੋਨ ਨੂੰ ਮੰਜੇ ਤੋਂ ਦੂਰ ਰੱਖੋ।

ਪੋਜ਼ੀਟਿਵ ਰਹੋ: ਸਿਹਤਮੰਦ ਰਹਿਣ ਲਈ ਪੋਜ਼ੀਟਿਵ ਸੋਚ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਤੁਹਾਡੀ ਸੋਚ ਪੋਜ਼ੀਟਿਵ ਹੈ ਤਾਂ ਤੁਸੀਂ ਕਿਸੀ ਵੀ ਗੰਭੀਰ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ਪਰ ਨੈਗੇਟਿਵ ਸੋਚ ਨਾਲ ਤੁਹਾਨੂੰ ਹਮੇਸ਼ਾ ਕੁਝ ਬਿਮਾਰੀ ਹੋਣ ਦਾ ਡਰ ਰਹੇਗਾ। ਪੋਜ਼ੀਟਿਵ ਸੋਚ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰੱਖਦੀ ਹੈ ਅਤੇ ਤੁਹਾਨੂੰ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕਰਦੀ ਹੈ।

The post World Health Day 2021: ਬੀਮਾਰੀਆਂ ਤੋਂ ਰਹਿਣਾ ਹੈ ਦੂਰ ਤਾਂ ਅੱਜ ਹੀ ਅਪਣਾਓ ਇਹ 7 ਚੰਗੀਆਂ ਆਦਤਾਂ appeared first on Daily Post Punjabi.

[ad_2]

Source link