World Malaria Day
ਪੰਜਾਬ

World Malaria Day: ਮਲੇਰੀਆ ਬੁਖ਼ਾਰ ਕਰ ਸਕਦਾ ਹੈ ਲੀਵਰ ਡੈਮੇਜ਼, ਜਾਣੋ ਲੱਛਣ ਅਤੇ ਬਚਾਅ

[ad_1]

World Malaria Day: ਭਾਰਤ ‘ਚ ਹਰ ਸਾਲ ਲੱਖਾਂ ਲੋਕ ਬਹੁਤ ਸਾਰੀਆਂ ਬਿਮਾਰੀਆਂ ਦੇ ਕਾਰਨ ਆਪਣੀ ਜਾਨ ਗੁਆ ​ਬੈਠਦੇ ਹਨ। ਜੇ ਅਸੀਂ ਮਲੇਰੀਆ ਦੀ ਗੱਲ ਕਰੀਏ ਤਾਂ ਹਰ ਸਾਲ 2 ਲੱਖ ਤੋਂ ਵੱਧ ਲੋਕ ਇਸ ਕਾਰਨ ਮਰਦੇ ਹਨ। ਇਸ ਗੰਭੀਰ ਅਤੇ ਜਾਨਲੇਵਾ ਬਿਮਾਰੀ ਦੇ ਸ਼ਿਕਾਰ ਸਭ ਤੋਂ ਜ਼ਿਆਦਾ ਛੋਟੇ ਬੱਚੇ ਹੁੰਦੇ ਹਨ। ਇਕ ਰਿਪੋਰਟ ਦੇ ਅਨੁਸਾਰ ਜਨਮ ਦੇ ਕੁੱਝ ਸਾਲਾਂ ਬਾਅਦ ਹੀ ਲਗਭਗ 55,000 ਬੱਚੇ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਇਸਦੇ ਨਾਲ ਹੀ ਤਕਰੀਬਨ 30 ਹਜ਼ਾਰ ਬੱਚੇ 5 ਤੋਂ 14 ਸਾਲ ਦੀ ਉਮਰ ਵਿਚਕਾਰ ਮਲੇਰੀਆ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ‘ਚ ਚਲੇ ਜਾਂਦੇ ਹਨ। ਗੱਲ ਜੇ 15 ਤੋਂ 69 ਸਾਲ ਦੀ ਉਮਰ ਦੇ ਲੋਕਾਂ ਦੀ ਗੱਲ ਕਰੀਏ ਲਗਭਗ 120,000 ਲੋਕ ਇਸ ਗੰਭੀਰ ਬਿਮਾਰੀ ਦੇ ਸ਼ਿਕਾਰ ਹੋ ਜਾਂਦੇ ਹਨ। ਮਲੇਰੀਆ ਮੁੱਖ ਤੌਰ ‘ਤੇ ਮਾਦਾ ਸੰਕਰਮਿਤ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਤਾਂ ਆਓ ਅਸੀਂ ਤੁਹਾਨੂੰ ਅੱਜ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ‘ਤੇ ਇਸਦੇ ਬਾਰੇ ਵਿਸਥਾਰ ‘ਚ ਦੱਸਾਂਗੇ।

World Malaria Day
World Malaria Day

ਮਲੇਰੀਆ ਅਸਲ ‘ਚ ਇੱਕ ਅਜਿਹੀ ਜਾਨਲੇਵਾ ਬੀਮਾਰੀ ਹੈ ਜੋ ਸੰਕਰਮਿਤ ਮੱਛਰ ‘ਚ ਪਾਏ ਜਾਣ ਵਾਲੇ ਪਰਜੀਵੀ ਜੀਵਾਣੂ ਦੇ ਕਾਰਨ ਹੁੰਦਾ ਹੈ। ਦਿੱਖਣ ‘ਚ ਇਹ ਸਾਰੇ ਕੀਟਾਣੂ ਇੰਨੇ ਛੋਟੇ ਹੁੰਦੇ ਹਨ ਕਿ ਕੋਈ ਵੀ ਇਨ੍ਹਾਂ ਦੀ ਪਛਾਣ ਨਹੀਂ ਕਰ ਸਕਦਾ। ਇਹ ਬੁਖਾਰ ਪਲਾਜ਼ਮੋਡੀਅਮ ਵੀਵੋੈਕਸ ਨਾਮਕ ਵਾਇਰਸ ਦੇ ਕਾਰਨ ਸਰੀਰ ‘ਚ ਦਾਖਲ ਕਾਰਨ ਹੁੰਦਾ ਹੈ। ਐਨੋਫਿਲਜ਼ (Anopheles) ਨਾਮਕ ਵਾਇਰਸ ਸੰਕਰਮਿਤ ਮਾਦਾ ਮੱਛਰ ਦੇ ਕੱਟਣ ਦੁਆਰਾ ਵਿਅਕਤੀ ਦੇ ਖੂਨ ‘ਚ ਇਹ ਵਾਇਰਸ ਦਾਖਲ ਹੁੰਦਾ ਹੈ। ਪਰ ਇਹ ਮੱਛਰ ਕਿਸੀ ਵੀ ਵਿਅਕਤੀ ਨੂੰ ਉਦੋਂ ਹੀ ਮਲੇਰੀਆ ਬੁਖਾਰ ਦਾ ਸ਼ਿਕਾਰ ਬਣਾ ਸਕਦਾ ਹੈ। ਜਦੋਂ ਇਸ ਮੱਛਰ ਨੇ ਪਹਿਲਾਂ ਤੋਂ ਕਿਸੀ ਮਲੇਰੀਆ ਬੁਖਾਰ ਤੋਂ ਸੰਕ੍ਰਮਿਤ ਵਿਅਕਤੀ ਨੂੰ ਕੱਟਿਆ ਹੋਵੇ। ਉਸ ਤੋਂ ਬਾਅਦ ਇਹ ਵਾਇਰਸ ਵਿਅਕਤੀ ਦੇ ਲੀਵਰ ਤੱਕ ਪਹੁੰਚ ਕੇ ਉਸ ਦੇ ਕੰਮ ਕਰਨ ਨੂੰ ਹੌਲੀ ਕਰਨ ਦੇ ਨਾਲ ਖ਼ਰਾਬ ਕਰਨ ਦਾ ਕੰਮ ਕਰਦਾ ਹੈ।

World Malaria Day
World Malaria Day

ਮਲੇਰੀਆ ਦੇ ਲੱਛਣ

  • ਵਿਅਕਤੀ ਨੂੰ ਤੇਜ਼ ਬੁਖਾਰ ਰਹਿੰਦਾ ਹੈ
  • ਬਹੁਤ ਜ਼ਿਆਦਾ ਠੰਡ ਲੱਗਦੀ ਹੈ।
  • ਜ਼ਰੂਰਤ ਤੋਂ ਜ਼ਿਆਦਾ ਪਸੀਨਾ ਆਉਂਣ ਲੱਗਦਾ ਹੈ।
  • ਲਗਾਤਾਰ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ।
  • ਸਰੀਰ ਦੇ ਸਾਰੇ ਹਿੱਸਿਆਂ ‘ਚ ਅਸਹਿ ਦਰਦ ਹੁੰਦਾ ਹੈ।
  • ਜੀ ਮਚਲਾਉਣਾ, ਉਲਟੀਆਂ ਅਤੇ ਚੱਕਰ ਆਉਣਾ ਹੈ।
  • ਬਹੁਤ ਸਾਰੇ ਕੇਸਾਂ ‘ਚ ਇਸਦੇ ਲੱਛਣ ਹਰ 48 ਤੋਂ 72 ਘੰਟਿਆਂ ‘ਚ ਦੁਬਾਰਾ ਦਿਖਾਈ ਦੇਣ ਲੱਗਦਾ ਹੈ।

ਮਲੇਰੀਆ ਤੋਂ ਬਚਣ ਦੇ ਟਿਪਸ

  • ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਦੇ ਹੋਏ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
  • ਆਮ ਤੌਰ ‘ਤੇ ਮਲੇਰੀਆ ਦੇ ਮੱਛਰ ਸ਼ਾਮ ਦੇ ਸਮੇਂ ਪਨਪਦੇ ਅਤੇ ਕੱਟਦੇ ਹਨ। ਅਜਿਹੇ ਚ ਘਰ ਦੀਆਂ ਖਿੜਕੀਆਂ, ਦਰਵਾਜ਼ੇ ਬੰਦ ਰੱਖੋ
  • ਪੂਰੇ ਘਰ ‘ਚ ਖ਼ਾਸਕਰ ਕੋਨਿਆਂ ‘ਚ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕਰੋ
  • ਘਰ ਦੇ ਆਸ-ਪਾਸ ਕੂੜਾ-ਕਰਕਟ, ਪਾਣੀ ਇਕੱਠਾ ਨਾ ਹੋਣ ਦਿਓ। ਅਸਲ ‘ਚ ਗੰਦਗੀ ਵਾਲੀ ਜਗ੍ਹਾ ‘ਤੇ ਭਾਰੀ ਮਾਤਰਾ ‘ਚ ਮੱਛਰ ਪਨਪਦੇ ਹਨ।
  • ਅਜਿਹੀ ਜਗ੍ਹਾ ‘ਤੇ ਨਾ ਜਾਓ ਜਿੱਥੇ ਘਾਹ ਅਤੇ ਝਾੜੀਆਂ ਬਣੀਆਂ ਹੋਣ।
  • ਮੱਛਰ ਦੂਰ ਕਰਨ ਵਾਲੀਆਂ ਮਸ਼ੀਨਾਂ ਦੀ ਵਰਤੋਂ ਕਰੋ।
  • ਘਰ ਦੇ ਸਾਰੇ ਦਰਵਾਜ਼ੇ ਅਤੇ ਖਿੜਕੀਆਂ ‘ਤੇ ਜਾਲੀ ਲਗਾਕੇ ਰੱਖੋ।
  • ਕਿਸੀ ਵੀ ਜਗ੍ਹਾ ‘ਤੇ ਪੱਖੇ ਤੋਂ ਬਿਨ੍ਹਾਂ ਨਾ ਬੈਠੋ
  • ਹਲਕੇ ਰੰਗ ਦੇ ਅਤੇ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ

The post World Malaria Day: ਮਲੇਰੀਆ ਬੁਖ਼ਾਰ ਕਰ ਸਕਦਾ ਹੈ ਲੀਵਰ ਡੈਮੇਜ਼, ਜਾਣੋ ਲੱਛਣ ਅਤੇ ਬਚਾਅ appeared first on Daily Post Punjabi.

[ad_2]

Source link