World Milk Day
ਪੰਜਾਬ

World Milk Day: ਗਰਮੀਆਂ ‘ਚ ਪੀਓ ਠੰਡਾ ਦੁੱਧ, ਮਿਲਣਗੇ ਇਹ 7 ਜ਼ਬਰਦਸਤ ਫ਼ਾਇਦੇ

[ad_1]

World Milk Day: ਦੁੱਧ ਅਤੇ ਇਸ ਦੇ ਉਤਪਾਦਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਹਰ ਸਾਲ 1 ਜੂਨ ਨੂੰ ‘World Milk Day’ ਮਨਾਇਆ ਜਾਂਦਾ ਹੈ। ਉੱਥੇ ਹੀ ਗੱਲ ਦੁੱਧ ਦੀ ਕਰੀਏ ਤਾਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਸਾਰੇ ਲੋਕ ਦੁੱਧ ਦਾ ਸੁਣਦੇ ਹੀ ਮੂੰਹ ਬਣਾਉਣ ਲੱਗਦੇ ਹਨ। ਪਰ ਅਸਲ ‘ਚ ਦੁੱਧ ਕਈ ਪੋਸ਼ਣ ਤੱਤ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਅੰਦਰੋਂ ਰਿਪੇਅਰ ਹੁੰਦਾ ਹੈ। ਦਿਨ ਭਰ ਐਂਰਜੈਟਿਕ ਰਹਿਣ ‘ਚ ਸਹਾਇਤਾ ਮਿਲਦੀ ਹੈ।

World Milk Day
World Milk Day

ਇਸ ਨੂੰ ਪੀਣ ਦੀ ਗੱਲ ਕਰੀਏ ਤਾਂ ਗਰਮ ਦੀ ਤੁਲਨਾ ‘ਚ ਠੰਡਾ ਦੁੱਧ ਪੀਣਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਕੇ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਨਾਲ ਹੀ ਬੀਮਾਰੀਆਂ ਦੋ ਚਪੇਟ ‘ਚ ਆਉਣ ਦਾ ਖ਼ਤਰਾ ਕਈ ਗੁਣਾ ਘੱਟ ਰਹਿੰਦਾ ਹੈ। ਉੱਥੇ ਹੀ ਗਰਮੀਆਂ ‘ਚ ਇਸ ਦਾ ਸੇਵਨ ਕਰਨ ਨਾਲ ਠੰਡਕ ਮਹਿਸੂਸ ਹੁੰਦੀ ਹੈ। ਇਸ ਲਈ ਅੱਜ ‘World Milk Day’ ਯਾਨਿ ‘ਵਿਸ਼ਵ ਮਿਲਕ ਡੇਅ’ ਦੇ ਦਿਨ ਅਸੀਂ ਤੁਹਾਨੂੰ ਠੰਡਾ ਦੁੱਧ ਪੀਣ ਦੇ ਅਣਗਿਣਤ ਫਾਇਦਿਆਂ ਬਾਰੇ ਦੱਸਦੇ ਹਾਂ…

ਇਸ ਤਰ੍ਹਾਂ ਕਰੋ ਸੇਵਨ: ਤੁਸੀਂ ਠੰਡੇ ਦੁੱਧ ਨੂੰ ਸਿੱਧੇ ਜਾਂ ਫ਼ਿਰ ਉਸ ‘ਚ ਫਲੇਵਰ ਮਿਕਸ ਕਰਕੇ ਪੀ ਸਕਦੇ ਹੋ। ਅੱਜ ਕੱਲ ਬਾਜ਼ਾਰ ‘ਚ ਚੌਕਲੇਟ, ਸਟ੍ਰਾਬੇਰੀ ਅਤੇ ਹੋਰ ਕਈ ਫਲੇਵਰ ਅਸਾਨੀ ਨਾਲ ਮਿਲ ਜਾਂਦੇ ਹਨ। ਅਜਿਹੇ ‘ਚ ਆਪਣੇ ਟੇਸਟ ਦੇ ਹਿਸਾਬ ਨਾਲ ਇਸ ਨੂੰ ਚੁਣ ਕੇ ਦੁੱਧ ‘ਚ ਮਿਲਾਕੇ ਪੀ ਸਕਦੇ ਹੋ। ਪਰ ਜੇ ਤੁਹਾਨੂੰ ਸਰਦੀ ਜਾਂ ਜ਼ੁਕਾਮ ਹੈ ਤਾਂ ਠੰਡਾ ਦੁੱਧ ਪੀਣ ਤੋਂ ਬਚੋ। ਤਾਂ ਆਓ ਜਾਣਦੇ ਹਾਂ ਠੰਡਾ ਦੁੱਧ ਪੀਣ ਦੇ ਫਾਇਦੇ…

World Milk Day
World Milk Day

ਮਿਲੇਗੀ ਐਨਰਜ਼ੀ: ਚੰਗੀ ਨੀਂਦ ਲੈਣ ਲਈ ਗੁਣਗੁਣਾ ਦੁੱਧ ਪੀਣਾ ਬੈਸਟ ਮੰਨਿਆ ਜਾਂਦਾ ਹੈ। ਦਰਅਸਲ ਦੁੱਧ ‘ਚ ਅਮੀਨੋ ਐਸਿਡ ਟ੍ਰਾਈਪਟੋਫਨ ਹੁੰਦਾ ਹੈ। ਅਜਿਹੇ ‘ਚ ਦੁੱਧ ਗਰਮ ਕਰਕੇ ਇਸ ਨੂੰ ਸਟਾਰਚ ਵਾਲੇ ਫ਼ੂਡ ਨਾਲ ਪੀਣ ਤੋਂ ਬਾਅਦ ਇਹ ਦਿਮਾਗ ‘ਚ ਚਲਾ ਜਾਂਦਾ ਹੈ। ਅਜਿਹੇ ‘ਚ ਨੀਂਦ ਆਉਣੀ ਲੱਗਦੀ ਹੈ। ਉੱਥੇ ਹੀ ਠੰਡਾ ਦੁੱਧ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਤੁਸੀਂ ਦਿਨ ਭਰ ਐਂਰਜੈਟਿਕ ਮਹਿਸੂਸ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਵਾਰ-ਵਾਰ ਲੱਗਦੀ ਹੈ। ਉਨ੍ਹਾਂ ਨੂੰ ਆਪਣੀ ਡੇਲੀ ਡਾਇਟ ‘ਚ ਠੰਡਾ ਦੁੱਧ ਸ਼ਾਮਲ ਕਰਨਾ ਚਾਹੀਦਾ ਹੈ। ਜੇ ਤੁਸੀਂ ਚਾਹੋ ਤਾਂ ਇਸ ‘ਚ ਓਟਸ, ਡਰਾਈ ਫਰੂਟ ਆਦਿ ਪਾ ਕੇ ਖਾ ਸਕਦੇ ਹੋ। ਇਹ ਭੁੱਖ ਨੂੰ ਸ਼ਾਂਤ ਕਰਨ ‘ਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਭਾਰ ਵਧਣ ਦੀ ਸਮੱਸਿਆ ਤੋਂ ਬਚਿਆ ਜਾਂਦਾ ਹੈ।

ਮਜ਼ਬੂਤ ​​ਹੱਡੀਆਂ: ਰੋਜ਼ਾਨਾ ਦੁੱਧ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ। ਅਜਿਹੇ ‘ਚ ਹਰ ਉਮਰ ਦੇ ਲੋਕਾਂ ਨੂੰ ਵਧੀਆ ਸਰੀਰਕ ਵਿਕਾਸ ਲਈ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਠੰਡੇ ਦੁੱਧ ‘ਚ ਇਲੈਕਟ੍ਰੋਲਾਈਟਸ ਹੋਣ ਨਾਲ ਇਹ ਸਰੀਰ ਨੂੰ ਹਾਈਡਰੇਟ ਕਰਨ ‘ਚ ਸਹਾਇਤਾ ਕਰਦਾ ਹੈ। ਉੱਥੇ ਹੀ ਦਿਨ ‘ਚ 2 ਗਲਾਸ ਠੰਡਾ ਦੁੱਧ ਪੀਣ ਨਾਲ ਸਰੀਰ ‘ਚ ਨਮੀ ਰਹਿੰਦੀ ਹੈ ਅਤੇ ਐਨਰਜ਼ੀ ਮਿਲਦੀ ਹੈ। ਸਵੇਰੇ ਇਸ ਨੂੰ ਪੀਣਾ ਬੈਸਟ ਮੰਨਿਆ ਜਾਂਦਾ ਹੈ।

ਹਜ਼ਮ ਨੂੰ ਰੱਖੇ ਤੰਦਰੁਸਤ: ਠੰਡਾ ਦੁੱਧ ਪੀਣ ਨਾਲ ਘਿਓ, ਤੇਲ ਅਤੇ ਜ਼ਿਆਦਾ ਫੈਟ ਵਾਲਾ ਭੋਜਨ ਅਸਾਨੀ ਨਾਲ ਹਜ਼ਮ ਹੁੰਦਾ ਹੈ। ਉੱਥੇ ਹੀ ਐਸਿਡਿਟੀ, ਬਦਹਜ਼ਮੀ ਆਦਿ ਪੇਟ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਠੰਡਾ ਦੁੱਧ ਪੀਣਾ ਬੈਸਟ ਆਪਸ਼ਨ ਹੈ। ਜਿੰਮ ਤੋਂ ਬਾਅਦ ਮਸਲਜ਼ ਰਿਪੇਅਰ ਹੋਣ ਲਈ ਪ੍ਰੋਟੀਨ ਅਤੇ ਐਨਰਜ਼ੀ ਦੀ ਲੋੜ ਹੁੰਦੀ ਹੈ। ਅਜਿਹੇ ‘ਚ ਠੰਡਾ ਦੁੱਧ ਪੀਣ ਨਾਲ ਇਸਦੀ ਕਮੀ ਪੂਰੀ ਹੁੰਦੀ ਹੈ। ਇਸ ਨਾਲ ਥਕਾਵਟ ਦੂਰ ਹੋ ਕੇ ਸਰੀਰ ਨੂੰ ਅੰਦਰੋਂ ਮਜਬੂਤੀ ਮਿਲਦੀ ਹੈ। ਠੰਡਾ ਦੁੱਧ ਪੀਣ ਦੇ ਨਾਲ ਚਿਹਰੇ ‘ਤੇ ਲਗਾਉਣ ਨਾਲ ਇਸ ਨਾਲ ਖੂਬਸੂਰਤੀ ‘ਚ ਨਿਖ਼ਾਰ ਆਉਂਦਾ ਹੈ। ਇਹ ਸਕਿਨ ‘ਤੇ ਟੋਨਰ ਅਤੇ ਕਲੀਨਜ਼ਰ ਦਾ ਕੰਮ ਕਰਦਾ ਹੈ। ਅਜਿਹੇ ‘ਚ ਖੁਸ਼ਕ, ਬੇਜਾਨ ਸਕਿਨ ਨੂੰ ਪੋਸ਼ਣ ਮਿਲਦਾ ਹੈ। ਸਕਿਨ ਲੰਬੇ ਸਮੇਂ ਤੱਕ ਹਾਈਡ੍ਰੇਟ ਰਹਿਣ ਦੇ ਨਾਲ ਸਾਫ, ਚਮਕਦਾਰ, ਨਰਮ ਅਤੇ ਜਵਾਨ ਨਜ਼ਰ ਆਉਂਦੀ ਹੈ।

The post World Milk Day: ਗਰਮੀਆਂ ‘ਚ ਪੀਓ ਠੰਡਾ ਦੁੱਧ, ਮਿਲਣਗੇ ਇਹ 7 ਜ਼ਬਰਦਸਤ ਫ਼ਾਇਦੇ appeared first on Daily Post Punjabi.

[ad_2]

Source link